ਸਮੱਗਰੀ 'ਤੇ ਜਾਓ

ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਇਕੱਲਾ

ਜਿਹੜੇ ਪਲ ਛਿਣ
ਕਵਿਤਾ ਜਨਮੇ...

ਕਲਮ ਆਲ੍ਹਣਾ ਬਣ ਜੇ
ਸਿਆਹੀ ਤੁਪਕਾ ਚੋਗਾ
ਸ਼ਬਦਾਂ ਨੂੰ ਖੰਭ ਲੱਗਣ
ਕਾਗਦ ਭਏ ਆਸਮਾਨ
ਸਿਰਫ਼ ਪੰਖੇਰੂ ਸਕਦੇ
ਜਿਸਦਾ ਰਾਹ ਪਛਾਣ

ਹੱਥ ਅਦਿੱਖ ਹੋ ਜਾਵੇ
ਜਿਉਂ
ਤੁਰਦੇ ਰਾਹੀ ਨਜ਼ਰੋਂ
ਤੁਰਿਆ ਕਦਮ ਅਦਿੱਖ ਹੋ ਜਾਵੇ

ਮੈਂ ਮੁੱਕ ਜਾਵਾਂ
ਜਗ ਸਗਲਾ ਮੁੱਕ ਜਾਵੇ
ਜਿਉਂ
ਅੰਤਮ ਸਾਹ ਦਾ ਹੱਥ
ਹੱਥਾਂ ਵਿੱਚ ਲੈ ਕੇ
ਪ੍ਰਾਣ ਅਲੋਪ ਹੋ ਜਾਵੇ

ਬਚਦਾ
ਸ਼ਬਦ ਇਕੱਲਾ...

(10)