ਸਮੱਗਰੀ 'ਤੇ ਜਾਓ

ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/15

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕਵਿਤਾ ਕਿਉਂ ਕਿਵੇਂ

ਮੈਂ ਕਵਿਤਾ ਨੂੰ
ਰੋਏਂ ਰੋਏਂ ਲਹਿੰਦੀ ਵੇਖਾਂ
ਕਿੰਜ ਲਹਿੰਦੀ
ਕਿਉਂ ਲਹਿੰਦੀ
ਮੈਂ ਨਾ ਜਾਣਾਂ...

ਉੱਡਾਂ ਸਹਿਜ ਸੁਭਾਏ
ਖੰਭਾਂ ਤੋਂ ਅਣਜਾਣਾ

ਬਾਲ` ਜਿਹਾ ਹਾਂ
ਮਾਂ ਚੰਗੀ ਲਗਦੀ
ਪਤਾ ਨਹੀਂ ਕਿਉਂ ਚੰਗੀ ਲਗਦੀ

ਫੁੱਲ ਨੂੰ ਤੋੜ ਨਿਖੇੜ
ਖੁਰਦਬੀਨ ਹੇਠਾਂ ਰੱਖ
ਅੰਗ ਅੰਗ ਨੂੰ ਨਾਉਂ ਦੇ
ਸਮਝ ਨਾ ਸਕਾਂ

ਮੈਂ ਤਾਂ ਬੱਚਾ
ਫੁੱਲ ਸੁੰਘ ਹੱਸਾਂ
ਪਤਾ ਨਹੀਂ ਕਿਉਂ ਹੱਸਾਂ...

ਸੋਹਣਿਓ!
ਮਿੱਤਰ ਪਿਆਰਿਓ!
ਕਵਿਤਾ ਮੈਨੂੰ ਓਵੇਂ ਚੰਗੀ ਲਗਦੀ
ਜਿਉਂ ਆਪਣਾ ਆਪ...

ਕਿਉਂ... ਪਤਾ ਨਹੀਂ
ਕਿਵੇਂ... ਪਤਾ ਨਹੀਂ

(11)