ਸਮੱਗਰੀ 'ਤੇ ਜਾਓ

ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਉਂ ਨਾ

ਕਵਿਤਾ
ਪਲ ਪਲ ਵਾਅ ਖ਼ਲਾਅ ਵਿਚ
ਕਿਉਂ ਨਾ ਗੂੰਜੇ...

ਫੁੱਲ
ਬੰਦਿਆਂ ਅੰਦਰ ਵੀ
ਕਿਉਂ ਨਾ ਉਗਦੇ...

ਦੁੱਖ
ਫ਼ਲ ਵਾਂਗੂੰ ਪੱਕ ਕੇ
ਡਿੱਗਦਾ ਕਿਉਂ ਨਾ...

ਚੀਕ
ਸਭਾਂ ਨੂੰ
ਸੁਣਦੀ ਕਿਉਂ ਨਾ...

ਧੁੱਪ
ਮਿਲ਼ਣ ਤਹਿਖ਼ਾਨੇ ਨੂੰ
ਔਂਦੀ ਕਿਉਂ ਨਹੀਂ...

ਸਹਿਜ
ਹੋਵਣਾ
ਸਹਿਜ ਕਿਉਂ ਨਹੀਂ...

(14)