ਮਾਂ ਦੀ ਕੁੱਖ ਵਿਚ
ਦਿਲ ਤੋਂ ਪਹਿਲਾਂ
ਸਾਹ ਤੋਂ ਬਿਨਾ ਵੀ
ਜੀਂਦਾ ਸੈਂ ਤੂੰ ਭਰੂਣ ਰੂਪ ਵਿਚ
ਉਸ ਤੋਂ ਪਹਿਲਾਂ ਜੀਂਦਾ ਸੈਂ ਤੂੰ ਅੰਡੇ ਦੀ ਸ਼ਕਲੇ
ਓਦੂੰ ਪਹਿਲਾਂ ਮਾਂ ਦੇ ਪਿੰਡੇ ਅੰਦਰ ਪਸਰੇ
ਮਾਸ ਦੇ ਅਣੂਆਂ ਵਿਚ ਜੀਂਦਾ ਸੈਂ
ਇਹ ਅਣੂ ਆਏ ਸਨ- ਵਾਅ ਮਿੱਟੀ ਭੋਜਨ 'ਚੋਂ
ਮਾਂ ਦੇ ਪਿੰਡੇ ਕਿਸੇ ਰੂਪ ਵਿਚ ਔਣੋਂ ਪਹਿਲਾਂ
ਆਲ ਦੁਆਲੇ ਦੀ ਸ਼੍ਰਿਸਟੀ ਵਿੱਚ ਜੀਂਦਾ ਸੈਂ ਤੂੰ
ਸਿਰਫ ਅਸੀਂ ਨਹੀਂ ਸਾਂ ਤੱਕ ਸਕਦੇ
ਓਵੇਂ ਹੀ ਤੂੰ ਅਜੇ ਜਿਊਂਦਾ ਹੈਂ ਕੁਦਰਤ ਵਿੱਚ
ਏਥੇ ਕਿਧਰੇ
ਸਿਰਫ਼ ਅਸੀਂ ਹੀ ਵੇਖ ਨਾ ਸਕਦੇ...