ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੀਅ ਜਾਗਦਾ

ਬੀਅ ਵਾਂਗ
ਮੈਂ ਜਾਗਦੇ ਰਹਿਣਾ...

ਲੂਆਂ ਵਾਅ-ਵਰੋਲੇ ਵਿਚ
ਬਰਫ਼ਾਂ ਵਿੱਚ
ਨੇਰ੍ਹੇ ਚਾਨਣ ਧੁੰਦਲਕੇ ਵਿੱਚ

ਦਿਹੁੰ ਮਹੀਨੇ
ਸਾਲ ਸੈਂਕੜੇ
ਕਾਹਲ ਨਾ ਕਰਨੀ
ਆਸ ਨਾ ਛਡਣੀ
ਨਾ ਹੀ ਜੰਮਣੋਂ ਪਹਿਲਾਂ
ਮਰਨੇ ਦਾ ਭੈਅ ਰਖਣਾ

ਜਿਹੜੇ ਵੀ ਪਲ
ਧਰਤੀ ਕੁੱਖ
ਗਰਭ ਹਨੇਰਾ
ਨਿੰਮ੍ਹਾ ਨਿੰਮ੍ਹਾ ਸੇਕ ਤੇ
ਥੋੜ੍ਹੀ ਨਮੀ ਮਿਲੀ
ਓਸੇ ਪਲ ਹੀ ਉੱਗ ਜਾਣਾ
ਮੈਂ ਬੂਟਾ ਬਣ ਜਾਣਾ
ਫੁੱਲ ਹੋ ਜਾਣਾ...

ਭਾਵੇਂ
ਨਿਮਖ ਲਈ...

(20)