ਸਮੱਗਰੀ 'ਤੇ ਜਾਓ

ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਣਾ

'ਹੋਣਾ...
ਇਸਨੂੰ ਕਹਿੰਦੇ...?

ਥੱਕ ਗਿਆ ਹਾਂ
ਉਸ ਤੋਂ
ਜੋ ਵੀ ਹਾਂ ਮੈਂ

ਬੀਅ ਹਾਂ ਮੇਂਮੈਂ
ਬੰਦ ਖੋਲ ਵਿਚ
ਖੋਲ ਦੇ ਅੰਦਰ
ਤੜਫ਼ੇ ਉਹ
ਜਿਹੜਾ ਰੁੱਖ ਹੋ ਸਕਦਾ...

ਰੁੱਖ ਹੋਏ ਬਿਨ
ਮੇਰੇ ਬੀਅ ਨੂੰ
ਚੈਨ ਨਾ ਆਉਣਾ

ਜਦ ਰੁੱਖ ਹੋਇਆ
ਹੋਰ ਬੀਆਂ ਨੂੰ ਜੰਮੇ ਬਾਝੋਂ
ਸਬਰ ਨਾ ਆਉਣਾ

ਉਨ੍ਹਾਂ ਬੀਆਂ ਨੂੰ ਆਪੋ ਆਪਣਾ
ਰੁੱਖ ਹੋਏ ਬਿਨ ਸਿਦਕ ਨਾ ਹੋਣਾ...


ਜੋ ਵੀ ਹੋਵਾਂ
ਉਸ ਤੋਂ ਮਗਰੋਂ ਜੋ ਹੋ ਸਕਦਾਂ
ਓਸ ਲਈ ਬੇਚੈਨ ਰਹਾਂਗਾ...

'ਹੋਣਾ'-
ਇਸ ਹੋਣੀ ਨੂੰ ਕਹਿੰਦੇ...?

(21)