ਸਮੱਗਰੀ 'ਤੇ ਜਾਓ

ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪੇ ਹੀ

ਵਗੇ ਹਨੇਰੀ ਪੱਤਾ ਟੁੱਟੇ
ਡਾਲੀ ਵਿੱਚੋਂ ਵਗਿਆ ਹੰਝੂ
ਰੁੱਖ ਦੇ ਚਰਣੀਂ ਜਾ ਡਿੱਗੇ

ਰੁੱਖ ਦਾ ਪਾਣੀ
ਆਪਣੀਆਂ ਹੀ ਜੜ੍ਹਾ ਨੂੰ ਲੱਗੇ
ਪਿੰਡੇ ਜਿੰਮੇ ਉੱਪਰ ਉੱਠੇ
ਫੁੱਲ ਬਣੇ
ਮਸਤਕ ਵਿੱਚ ਉੱਗੇ

ਟੁੱਟਾ ਪੱਤਾ ਧਰਤੀ ਲੱਗੇ
ਰੇਹ ਬਣੇ
ਮਿੱਟੀ ਵਿੱਚ ਰਿੱਧੇ
ਜੜ੍ਹ ਗਲ ਲੱਗੇ
ਜਿਸਮ ਘੁਲੇ
ਪੱਤਾ ਬਣ
ਓਸੇ ਰੁੱਖ ਤੇ ਉੱਗੇ

ਰੁੱਖ ਆਪੇ ਹੀ
ਮਰ ਮਰ
ਆਪਣੇ ਆਪ ਨੂੰ ਜੰਮੇ...

ਆਪਣੀ ਪੀੜ ਹੀ ਫੁੱਲ ਬਣੇ
ਆਪਣੇ ਮਸਤਕ ਮੌਲ਼ੇ
ਮਹਿਕਾਂ ਬਣ ਬਣ ਡੁਲ੍ਹੇ
ਟਾਹਣ ਹੋ ਹੋ ਝੁੱਲੇ....

(24)