ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/37

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛੋਹ

ਹਾਲੇ ਰੱਜ ਕੇ ਤਾਂ
ਨਹੀਂ ਛੋਹਿਆ
ਪਰ ਮੈਂ ਤੈਨੂੰ
ਜਿੰਨਾ ਜਿੰਨਾ ਛੋਹਾਂ
ਓਨਾ ਓਨਾ ਸਾਂਭੀ ਜਾਵਾਂ

ਜਦੋਂ ਚਲਾ ਜਾਵੇਂਗਾ
ਰੋਜ਼ ਮੈਂ ਇੱਕ ਛੋਹ ਨੂੰ ਛੋਹਾਂਗੀ
ਰੋਜ਼ ਮੈਂ ਤੈਨੂੰ
ਛੋਹਾਂਗੀ

ਜਦੋਂ ਪਰਤ ਆਵੇਂਗਾ
ਤੈਨੂੰ ਛੋਹ ਕੇ ਮੈਂ ਉਹ ਸਭ
ਥਾਵਾਂ ਨੂੰ ਛੋਹਣਾ
ਜਿੰਨ੍ਹਾਂ ਨੂੰ ਤੂੰ
ਛੋਹ ਕੇ ਆਇਆ ਹੋਣਾ

ਮੈਨੂੰ ਛੋਹ ਕੇ ਤੂੰ
ਉਸ ਕੁੱਲ ਇਕੱਲ ਨੂੰ ਛੋਹੀਂ
ਜੋ ਮੈਨੂੰ ਛੋਹ ਨਹੀਂ ਸਕੀ
ਜਿਸਨੂੰ ਛੋਹਣ ਨਾ ਦਿੱਤਾ ਮੈਂ
ਤੇਰੇ ਜਾਣ ਦੇ ਮਗਰੋਂ...

(33)