ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/39

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੁਗ

ਓਸ ਦੁਆਲੇ
ਫੁੱਲ ਖਿੜਦੇ
ਦਰਿਆ ਵਗਦਾ ਯੁੱਧ ਹੁੰਦਾ
ਉਹਨੂੰ ਪਤਾ ਨਾ ਲਗਦਾ
ਇਹ ਕਲਜੁਗ ਦੀ ਗੱਲ ਹੈ...

ਫੇਰ ਓਸਨੇ
ਸੁੰਘੀ ਮਹਿਕ ਦੁਆਲੇ
ਸੁਣਿਆ ਯੁੱਧ ਗੂੰਜਦਾ
ਲੋਕ ਜਿਊਂਦੇ ਤੱਕੇ
ਇਹ ਦੁਆਪਰ ਵੇਲਾ...

ਉਸ ਤੋਂ ਮਗਰੋਂ
ਫੁੱਲ ਖੁਮਾਰੀ ਨਸ਼ਿਆ ਜਾਂਦਾ
ਨਦੀ ਵਹਾਅ ਲੈ ਜਾਂਦੀ ਯੁੱਧ ਵਿੱਚ ਲੜਦਾ
ਕਰਮ ਕੀਤਿਆਂ ਆਪਣਾ ਆਪ ਜਿਊਂਦਾ ਲਗਦਾ
ਤ੍ਰੇਤੇ ਜੁਗ ਦੀ ਇਹ ਕਥਾ...

ਹੁਣ

ਉਹ ਫੁੱਲ ਹੈ ਆਪੇ ਮਹਿਕੇ
ਆਪ ਨਦੀ ਹੈ ਆਪ ਵਗੇ
ਆਪ ਲੜੇ ਹਰ ਵਾਰੀ
ਮਰਨੇ ਵਾਲੇ ਨਾਲ ਮਰੇ
ਘਟ ਘਟ ਕੇ ਅੰਤਰ ਕੀ ਜਾਣੇ
ਭਲੇ ਬੁਰੇ ਕੀ ਪੀਰ ਪਛਾਣੇ

ਹੁਣ ਉਸ ਅੰਦਰ ਸਤਜੁਗ ਹੋਇਆ...

(35)