ਗ੍ਰੰਥ ਆਖਦੇ ਲੱਖ ਚੁਰਾਸੀ ਜੂਨਾਂ ਵਾਲੀ ਸਗਲ ਸ੍ਰਿਸ਼ਟੀ ਰੱਬ ਸੱਚੇ ਨੇ ਛੇ ਦਿਨਾਂ ਵਿਚ ਰਚ ਦਿੱਤੀ ਸੱਤਵੇਂ ਦਿਨ ਆਰਾਮ ਕਮਾਇਆ... ਜੇ ਮੈਂ ਰੱਬ ਹੋਵਾਂ ਤਾਂ ਮੈਂ ਵੀ ... ਸ੍ਰਿਸ਼ਟੀ ਰਚਦੇ ਅਰਬਾਂ ਵਰ੍ਹੇ ਲਗਾਵਾਂ ਸਾਲਾਂ ਬੱਧੀ ਪੱਤਾ ਪੱਤਾ ਵਾਹੀ ਜਾਵਾਂ ਇੱਕ ਇੱਕ ਜੂਨ ਮਹੀਨੇ ਲਾਵਾਂ ਕਈ ਦਿਨ ਇੱਕੋ ਰੰਗ ਡੁੱਬ ਜਾਵਾਂ
ਆਪਣੀ ਕੁੱਖ ਵਿੱਚ ਵੱਡੀ ਹੁੰਦੀ ਰਚਨਾ ਦਾ ਰਸ ਘੁੱਟ ਘੁੱਟ ਪੀਵਾਂ ਆਪੇ ਰਚ ਕੇ ਆਪੇ ਖੀਵਾਂ ਤੱਕ ਤੱਕ ਮੰਤਰ ਮੁਗਧ ਹੋ ਜਾਵਾਂ ਜਿੰਨੇ ਯੁਗ ਰਚਨਾ ਵਿੱਚ ਲੰਘਣ ਓਨੀ ਰੱਬ ਦੀ ਅਉਧ ਹੋ ਜਾਵੇ ਰੱਬ ਜਿਊਂਦਾ ਓਨਾ ਚਿਰ ਹੀ...
(37)