ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/42

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਕਸਤੂਰੀ


ਭਰਿਆ ਫਲ ਪਦਾਰਥ ਸੰਗ
ਰਸ ਰਸਨਾ ਵਿਚ ਭਰਿਆ
ਉਸਦਾ ਪਿੰਡਾ-ਪਿੰਡਾ ਹੀ ਸੀ
ਪ੍ਰੇਮੀ ਹੱਥਾਂ ਕੋਮਲ ਕਰਿਆ
ਲੈਅ ਫ਼ਿਜ਼ਾ ਖਾਲੀ ਵਿਚ ਗੂੰਜੀ
ਕੰਨਾਂ ਮਧੁਰ ਬਣਾਈ
ਫੁੱਲ ਦੀ ਮਹਿਕ ਉਦੋਂ ਹੀ ਮਹਿਕੀ
ਜਦ ਸਾਹਾਂ ਨੂੰ ਆਈ
ਰੰਗ ਸੂਰਜ ਦੇ ਸਿਰਫ਼ ਤਰੰਗਾਂ
ਅੱਖਾਂ ਕੀਤੇ ਮੋਹਣੇ
ਉਸਦੇ ਚੇਤੇ ਕਣ ਬਿਜਲੀ ਦੇ
ਪੀੜ ਨੇ ਕੀਤੇ ਸੋਹਣੇ

ਰਸਨਾ ਹੱਥਾਂ ਸਾਹਾਂ ਕੰਨਾਂ
ਅੱਖਾਂ ਨੂੰ ਕੀ ਸੋਝੀ...

ਧਰਤੀ
ਨਾ ਸੁੰਦਰ ਨਾ ਕੋਝੀ

ਮਨ ਨਸ਼ਿਆਇਆ
ਜਿੱਥੋਂ ਜਿੱਥੋਂ ਲੰਘਦਾ ਜਾਵੇ
ਧਰਤੀ ਸੁੰਦਰ ਕਰਦਾ ਜਾਵੇ...

(38)