ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/43

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੂਰਜ


ਸੂਰਜ ਸਾਕ ਸਬੰਧੀ ਹੋ ਘਰ ਸਾਡੇ ਆਵੇ
ਚਿੱਟਾ ਚਾਨਣ ਟਿੱਕਾ ਸਾਡੇ ਮੱਥੇ ਲਾਵੇ
ਨਾਲ ਲਿਆਵੇ ਸਗਣ-ਟੋਕਰੇ
ਇੱਕ ਟੋਕਰੇ ਨਿੱਘ ਸੁਖਾਲੀ
ਇੱਕ ਅੰਦਰ ਰੁੱਤਾਂ ਦਾ ਮੇਵਾ
ਇੱਕ ਵਿਚ ਨੇਤਰ ਦ੍ਰਿਸ਼ਟੀ
ਜਾਂਦਾ ਜਾਂਦਾ ਤਲੀ ਅਸਾਡੀ
ਚੂਕ ਚਿੜੀ ਦੀ
ਫੁੱਲ ਜੰਗਲ ਦੇ
ਗਗਨ ਨੀਲੱਤਣ
ਪੀਂਘ ਕੋਈ ਸਤਰੰਗੀ
ਰੱਖੇ ਤੇ ਮੁਸਕਾਵੇ...

ਸਾਡੇ ਅੰਦਰ ਹਉਮਾ ਉੱਠੇ...
ਅਸਾਂ ਨਹੀਂ ਸੱਦਿਆ ਸੂਰਜ ਨੂੰ
ਅਣਸੱਦੇ ਮਹਿਮਾਨਾਂ ਵਾਂਗੂੰ ਝੱਲੀਏ ਉਸਨੂੰ

ਉਸਦੇ ਜਾਂਦੇ ਸਾਰ ਅਸੀਂ
ਬੂਹੇ ਢੋ ਲਈਏ
ਪਲੋ ਪਲੀ...

ਪਿੰਡੇ ਠੰਢਾਂ
ਕੰਨਾਂ ਅੰਦਰ ਸੁੰਞਾਂ ਲੱਥਣ
ਅੱਖਾਂ ਅੱਗੇ ਨੇਰ੍ਹਾ ਹੋਵੇ
ਓਦੋਂ ਅੱਖਾਂ ਖੁਲ੍ਹਣ...

ਕਿਸਦਾ ਘਰ ਇਹ ਧਰਤੀ
ਏਥੇ ਕੌਣ ਪ੍ਰਾਹੁਣਾ
ਕੌਣ ਪਿਤਾ ਹੈ
ਕੌਣ ਹੈ ਮਾਤਾ
ਕੌਣ ਉਨ੍ਹਾਂ ਦਾ ਜਣਿਆ....

(39)