ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਟਿਕੀ ਰਾਤ


ਟਿਕੀ ਰਾਤ ਵਿੱਚ
ਜੁਗਨੂੰ ਚਮਕਣ ਬੀਂਡੇ ਬੋਲਣ
ਪੁਲ ਫੁੱਲ ਤਾਰੇ ਜਾਗਣ
ਗੱਡੀ ਚਲਦੀ
ਝਰਨਾ ਡਿਗਦਾ
ਬੱਤੀ ਬਲਦੀ

ਟਿਕੀ ਰਾਤ ਵੀ
ਘਾਹ ਤੁਰਨੋਂ ਨਾ ਰੋਕੇ
ਭੱਠੀ ਚਾਹ ਰਿੰਨ੍ਹਣੋਂ ਨਾ ਝਿਜਕੇ
ਕਲਮ ਡਰੇ ਨਾ ਲਿਖਣੋਂ

ਟਿਕੀ ਰਾਤ ਮੈਂ
ਮੁੜ ਆਪਣੇ ਗਲ ਲੱਗਾਂ
ਵਰਜਿਤ ਯਾਦ ਪਲੋਸਾਂ
ਜੀਵਣ ਜੋਗ ਫ਼ਰੋਲਾਂ

ਟਿਕੀ ਰਾਤ ਵਿਚ ਮਾਂ ਸੌਂ ਜਾਵੇ
ਕੰਨ ਜਾਗਦੇ ਰਹਿਣ
ਪਿਤਾ ਵੀ ਸੌਂਦੇ
ਪੈਰ ਜਾਗਦੇ ਰਹਿਣ
ਯੁੱਧੇ ਸੌਂਦੇ
ਯੁੱਧ ਦੇ ਕਾਰਣ ਜਾਗਦੇ ਰਹਿਣ

ਟਿਕੀ ਰਾਤ ਵਿਚ ਲੋਕੀਂ ਚੁੱਪ ਹੋ ਜਾਣ
ਸੁਪਨੇ ਬੋਲਦੇ ਰਹਿਣ
ਨੀਂਦ ਚ' ਤੁਰਦੇ ਫਿਰਨ ਉਹ
ਜਿਹੜੇ
ਦਿਨ ਭਰ ਤੁਰਦੇ ਫਿਰਦੇ
ਸੁੱਤੇ ਰਹਿਣ...

(40)