ਸਮੱਗਰੀ 'ਤੇ ਜਾਓ

ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੋਹਿਲਾ


ਹੇ ਕੁਦਰਤ!
ਇਹ ਸੌਣ-ਸਮਾਂ ਹੈ
ਤਨ ਮਨ ਦਾ...

ਤਨ-ਜੀਕਰ ਮੋਮਬੱਤੀ
ਹੱਥ ਧਰੀ ਜਾਵੇ
ਮਨ- ਜਿਉਂ ਬਲਦੀ ਲਾਟ
ਦਿੱਸੇ ਚਮਕੇ
ਹੱਥ ਨਾ ਆਵੇ

ਰੈਣਾ
ਦੇਹ ਵਰਦਾਨ!
ਤਨ ਦੇ ਸੰਗ ਇਹ ਮਨ ਵੀ
ਨੇਰ੍ਹੇ ਵਿੱਚ ਸਮਾਵੇ!

ਸੋਚਾਂ ਪੀੜਾਂ ਪੈੜਾਂ ਯਾਦਾਂ
ਇੱਛਾਵਾਂ ਚਿੰਤਾਵਾਂ ਦੁਖੜੇ
ਸੁੱਖ ਸਲਾਹਵਾਂ ਤੇ ਕਲਪਨਾਵਾਂ
ਹੁਣ ਸਭਨਾਂ ਨੂੰ ਨੀਂਦ ਸੁਹਾਵੇ

ਬ੍ਰਹਿਮੰਡ ਅੰਦਰ ਪੱਸਰਿਆ
ਬੇਅੰਤ ਹਨੇਰਾ
ਮੇਰਾ-ਆਪਣਾ ਭੇਦ ਵਟਾਵੇ

ਭਿੰਨੀ ਰੈਣਾ
ਸੁੱਖ ਹਨੇਰਾ
ਸੁਰਤ ਦਾ ਚਾਨਣ
ਸਰਬੱਤ ਅੰਦਰ ਭਰ ਭਰ ਆਵੇ...

(41)