ਚੰਨ ਤੇ ਤਾਰੇ
ਨਿੱਖਰੀ ਨਿੱਖਰੀ ਰਾਤ ਖਿੱਲਰੇ ਖਿੱਲਰੇ ਤਾਰੇ ਖਿੜਿਆ ਖਿੜਿਆ ਚੰਨ ਸੰਝ ਸਮੇਂ ਤੋਂ ਸੂਰਜ ਭਵਿਆ ਪੱਛਮ ਦੇ ਪਰਦੇਸ ਚੰਨ-ਰੱਜੀ ਮਾਂ ਪੀੜ੍ਹੇ ਬੈਠੀ ਆਪਣੀ ਆਪਣੀ ਖੇਡ ਖੇਡਦੇ ਅੱਖ ਦੇ ਤਾਰੇ ਤੱਕਦੀ ਅੱਖ ਰਖਦੀ... "ਬਹੁਤੀ ਦੂਰ ਨਾ ਨਿਕਲ ਜਾਣ!"
ਚਾਨਣ ਦੁੱਧ ਭਰੀ ਛਾਤੀ ਵਿਚ ਫੁੱਲੀ ਨਾ ਸਮਾਵੇ... "ਕੀ ਹੋਇਆ ਜੇ ਸੂਰਜ ਸਾਈਂ ਅਜੇ ਨਾ ਮੁੜਿਆ.... ਵਾਹ! ਕਿੱਡਾ ਪਰਵਾਰ ਏ ਮੇਰਾ! ਹੁਣ ਕਾਹਦਾ ਘਾਟਾ ਏ ਮੈਨੂੰ...!"
(42)