ਸਮੱਗਰੀ 'ਤੇ ਜਾਓ

ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/48

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਨਦੀ



ਮਾਨਸਰੋਵਰ ਦੀ ਕੁੱਖ ਭਰਦੀ
ਪਾਣੀ ਜੰਮਦਾ
ਜਦ ਤੀਕਰ ਨਾ ਵਗਦਾ
ਪਾਣੀ
ਨਦੀ ਨਾ ਬਣਦਾ


ਨਦੀ ਸ਼ਾਂਤ ਹੈ
ਭਰੀ ਹੋਈ ਹੈ

ਵਗਣ ਨਾਲ
ਖ਼ਾਲੀ ਹੋ ਜਾਣ ਦਾ
ਫ਼ਿਕਰ ਨਾ ਕਰਦੀ

ਰਹਿੰਦੀ ਭਰੀ ਨਦੀ
ਏਸੇ ਕਰਕੇ ਹੀ...?

ਹਰ ਇਕ ਬੂੰਦ ਨਦੀ ਦੀ ਗੰਢੀ
ਲਾਗੇ ਵਗਦੀ ਬੂੰਦ ਨਾਲ
ਕੇਹੀ ਗੰਢ...
ਨਾ ਖੁਲ੍ਹੀ ਨਾ ਬੰਦ

ਮੁੱਢ ਨਦੀ ਦਾ
ਗੰਢਿਆ ਹੋਇਆ
ਮੱਧ ਨਾਲ
ਤੇ ਅੰਤ ਨਾਲ

ਮੀਲ ਸੈਂਕੜੇ ਰੁੜ੍ਹ ਕੇ
ਮੁੜ ਕੇ ਜੁੜ ਕੇ
ਉੱਚੀ ਨੀਵੀਂ ਤਿੱਖੀ ਹੌਲੀ ਟੇਢੀ ਮੇਢੀ ਹੋ
ਨਦੀ ਗੰਢੀ ਹੀ ਰਹਿੰਦੀ
ਸਿਖਰ ਪਹਾੜੋਂ ਸਾਗਰ ਤੀਕ
ਨਦੀ ਹੀ ਰਹਿੰਦੀ...

(44)