ਸਮੱਗਰੀ 'ਤੇ ਜਾਓ

ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਠੀਕਰ


ਘੜਾ ਤਿਲਕਦਾ
ਸਾਂਭਣ ਵਾਲੇ ਹੱਥੋਂ
ਹੋਵੇ ਠੀਕਰ ਠੀਕਰ

ਘੜੇ ਦੇ ਪਿੰਡਿਓਂ ਜੰਮੀ ਠੀਕਰ
ਮਾਤ ਪਿਤਾ ਨੂੰ ਲੱਭੇ
ਭਏ ਉਦਾਸੀ
ਵਾਜ ਦਵੇ
ਹਾਣੀ ਬੱਚੇ ਨੂੰ
ਖੇਡਣ ਲਈ

ਠੀਕਰ ਉੱਤੇ ਰੱਖੀ ਠੀਕਰ ਗੇਂਦ ਉਡੀਕੇ
ਮੁੜ ਟਿਕਣਾ ਮੁੜ ਖਿੱਲਰ ਜਾਣਾ
ਨੇਮ ਖੇਡ ਦਾ
ਜਿਸ ਦਿਨ ਇਹ ਮੁੱਕ ਜਾਣਾ
ਖੇਡ ਨੇ ਰੁਕ ਜਾਣਾ...

ਜਿਸ ਪਲ ਬੱਚੇ
ਠੀਕਰ ਨਾਲ
ਖੇਡ ਖੇਡ ਰੱਜ ਜਾਣਾ
ਉਸਨੇ ਆਪ ਘੜਾ ਘੜਣਾ
ਉਸ ਦੇ ਹੱਥੋਂ ਲੰਘੀਆਂ ਟੁੱਟੀਆਂ
ਸਭੋ ਠੀਕਰਾਂ ਮੁੜ ਜੁੜ ਜਾਣਾ

ਹੱਥਾਂ ਘੜਣਾ ਘੜਾ ਪਿਆਰਾ
ਘੜਾ ਘੜੇਗਾ ਬੱਚੇ ਨੂੰ...

(47)