ਸਮੱਗਰੀ 'ਤੇ ਜਾਓ

ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੋਗਾ


ਮਾਂ ਚੋਗਾ ਪਾਵੇ
ਚਿੜੀਆਂ ਵਿਹੜੇ ਉਤਰਣ ...

ਸਾਡਾ ਵਿਹੜਾ-
ਵਿਹੜਾ ਨਾ ਰਹਿ ਜਾਵੇ
ਚਿੜੀਆਂ-
ਬਸ ਚਿੜੀਆਂ ਨਾ ਰਹਿਣ
ਮਾਂ- ਹੁਣ
ਮੁਝ ਇਕੱਲੇ ਦੀ ਨਾ ਮਾਂ

ਮੇਰਾ ਜਗਤ ਵਡੇਰਾ ਹੋਵੇ
ਸਭ ਨਿਕ ਸੁਕ ਵਡੇਰਾ ਹੋਵੇ
ਇਸ ਛਿਣ ਵਿਚ
ਮੈਂ ਇਕ ਛਿਣ ਵਿਚ
ਵਡੇਰਾ ਹੋਵਾਂ

ਜਦੋਂ ਮਾਂ ਨਹੀਂ ਹੋਣੀ
ਚਿੜੀਆਂ ਹੋਣੀਆਂ ਮੇਰੇ ਨਾਲ

ਮਾਂ
ਆਉਂਦੇ ਦਿਨਾਂ ਨੂੰ
ਚੋਗਾ ਪਾਵੇ...

(49)