ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/54

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚਿੜੀ


 ਵਿਹੜੇ
ਚਿੜੀਆ ਦਾਣੇ ਚੁਗਦੀ

ਬਾਲ ਕਰੇ ਕਿਲਕਾਰੀ
ਚਿੜੀਆ ਦਾਣੇ ਚੁਗਦੀ

ਨਲਕਾ ਕੂਕੇ
ਭਾਂਡਾ ਤਿੜਕੇ
ਬੂਹਾ ਖੜਕੇ
ਕੁੰਡਾ ਖੁਲ੍ਹੇ
ਕਾਂ ਬੋਲੇ

ਚਿੜੀਆ
ਦਾਣੇ ਚੁਗਦੀ ਰਹਿੰਦੀ

ਮੈਂ ਬੋਲਦਾ

ਚਿੜੀਆ
ਛਡਦੀ ਦਾਣਾ
ਭੁੱਖਣ ਭਾਣੀ
ਉੱਡ ਜਾਂਦੀ...

(50)