ਮਨ ਵਿੱਚ ਦੁੱਖ ਹਨ
ਹਰ ਦੁੱਖ ਉਮਰੋਂ ਲੰਮਾ
ਲੱਖਾਂ ਹਨ ਸੰਸਕਾਰ
ਹਰ ਇਕ ਜਨਮੋਂ ਲੰਮਾ
ਮਨ ਵਿੱਚ ਭਰੀਆਂ ਖ਼ਾਹਸ਼ਾਂ
ਸਮਰੱਥਾ ਤੋਂ ਲੰਮੀਆਂ
ਅੰਦਰ ਅਟਕੀਆਂ ਯਾਦਾਂ
ਮੇਰੀ ਪੈੜ ਤੋਂ ਲੰਮੀਆਂ
ਮਨ ਅੰਦਰ ਚਿੰਤਾਵਾਂ
ਰੱਬ ਦੇ ਹੁਕਮ ਤੋਂ ਲੰਮੀਆਂ
ਕਿੱਥੇ ਕਿੱਥੇ ਜਾਵਾਂ...?
ਸਭ ਕੁਝ ਕਿਵੇਂ ਪੁਗਾਵਾਂ...?
ਮੈਂ ਮਨ ਦਿਆਂ ਮੁਕਾਅ
ਇੱਕੋ ਵਾਰੀ ਮੁੱਕ ਜਾਏ
ਹਰ ਜਾਤ੍ਰਾ....