ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/58

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਕੰਢੇ


ਦੁੱਖ ਆਉਂਦਾ ਹੈ ਉੱਛਲ ਉੱਛਲ
ਲਹਿਰ ਵਾਂਗ ਟਕਰਾਵੇ ਕੰਢੇ ਨਾਲ
ਫਿਰ ਮੁੜ ਜਾਵੇ
ਕੰਢਾ ਵੀ ਖੁਰ ਜਾਵੇ ਥੋੜ੍ਹਾ ਥੋੜ੍ਹਾ ...

ਹਰ ਵਾਰੀ ਇਉਂ ਮੁੜਦੇ ਮੁੜਦੇ
ਮੁੜ ਜਾਣਾ ਦੁੱਖ
ਮੁੱਕ ਜਾਣਾ ਦੁੱਖ
ਥੱਕ ਟੁੱਟ ਕੇ

ਖੁਰਦਿਆਂ ਟੁਟਦਿਆਂ ਫਟਦਿਆਂ
ਵੀ ਰਹਿ ਜਾਣਾ
ਫਿਰ ਵੀ ਹੋਣਾ
ਕੰਢਿਆਂ ਏਥੇ ...

ਸੁਰਤ ਦਾ ਬੀਅ

ਸਿੰਘ ਸਜੀਲੇ
ਰੋਹ ਵਿਚ ਬੋਲੇ ...

'ਗੁਰੂ ਜੀ, ਤੇਰੇ ਵੈਰੀ ਸਾਰੇ
ਵਖ਼ਤਾਂ ਨਾਲ ਚੁਣ ਚੁਣ ਮਾਰੇ
ਦੇ ਦੇ ਪਾਣੀ ਪਿਆ ਉਠਾਵੇ ...
ਪੁੱਛੋ ਏਹਨੂੰ ਕਿਸ ਦੇ ਵੱਲ ਹੈ
ਇਹ ਕਹਿੰਦਾ ਹੈ ਰੱਬ ਦੇ ਵੱਲ ਹੈ
ਏਹਨੂੰ ਦੱਸਿਐ ਵਾਹਿਗੁਰੂ ਤਾਂ ਸਾਡੇ ਵੱਲ ਹੈ
ਪਰ ਨਾ ਸੁਣਦਾ ਤੇਰਾ ਘਨਈਆ ...
ਦੇਹ ਆਗਿਆ!
ਬੀਅ ਕਰ ਦਈਏ ਨਾਸ ਪਹਿਲਾਂ
ਏਸ ਅਕ੍ਰਿਤਘਣ ਦਾ ...'
ਮਸ਼ਕ ਘਨਈਏ ਦੀ
ਗੁਰੂ ਦੀ ਅੱਖੀਓਂ ਵਹਿ ਪਈ
ਗੁਰੂ ਬੋਲਿਆ ...

(54)