ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉੱਚੀ ਥਾਵੇਂ ਨਿਹੁੰ ਲਗਾਇਆ ਪਈ ਮੁਸੀਬਤ ਭਾਰੀ
ਯਾਰਾਂ ਬਾਝ ਮੁਹੰਮਦ ਬਖ਼ਸ਼ਾ ਕੌਣ ਕਰੇ ਗ਼ਮਖ਼ਾਰੀ

ਟਿੰਡਾਂ ਪਾਣੀ ਭਰ ਭਰ ਡੋਲ੍ਹਣ ਵਾਂਗਰ ਦੁਖੀਆਂ ਨੈਣਾਂ
ਖ਼ਾਲੀ ਘਰ ਨੂੰ ਪਰਤਣ ਜੀਕਰ ਟੋਰ ਭਰਾਵਾਂ ਭੈਣਾਂ

ਜਿੰਦ ਸ਼ਿਕੰਜੇ ਅੰਦਰ ਫਾਥੀ ਜਿਉਂ ਵੇਲਣ ਵਿੱਚ ਗੰਨਾ
ਹੁਣ ਮੁਹੰਮਦ ਬਖ਼ਸ਼ਾ ਰਹੁ ਨੂੰ ਰਹੁ ਆਖੇਂ ਤਾਂ ਮੰਨਾਂ ...


ਮੀਆਂ ਮੁਹੰਮਦ ਬਖ਼ਸ਼
(1830 - 1907)
ਬਾਨੀ: ਸੈਫ਼-ਉਲ-ਮਲੂਕ



(2)