ਅਰਜਨ
ਜਿਸ ਪਲ ਅਰਜਨ ਛੱਡੇ ਤੀਰ ਗੰਢੇ ਜੁੱਤੀ ਠੋਕੇ ਮੇਖ ਵਾਹੇ ਧਰਤੀ ਉਹ ਅਰਜਨ ਨਾ ਰਹਿੰਦਾ ਉਸਦੀਆਂ ਬਾਹਾਂ ਤੀਰ ਧਨੁੱਸ਼ ਸੂੰਬਾ ਹੱਥ ਹਥੌੜਾ ਮੁੰਨੀ ਸਭ ਅਲੋਪ ਹੋ ਜਾਂਦਾ ਬਚਦੀ ਬਸ ਇਕ ਦ੍ਰਿਸ਼ਟੀ ਜਾਂ ਉਹ ਬਿੰਦੂ ਜਿਸ ਤੇ ਦ੍ਰਿਸ਼ਟ ਟਿਕੀ
ਦ੍ਰਿਸ਼ਟੀ ਸ੍ਰਿਸ਼ਟੀ ਇੱਕ ਹੋ ਜਾਂਦੇ ਕ੍ਰਿਸ਼ਨ ਅਤੇ ਅਰਜਨ ਵਿਚਕਾਰ ਅੰਤਰ ਮੁੱਕ ਜਾਂਦੇ ਕ੍ਰਿਸ਼ਨ... ਜੋ ਇਕ ਦ੍ਰਿਸ਼ਟੀ ਵਿਚ ਸ੍ਰਿਸ਼ਟੀ ਤੱਕੇ ਸ੍ਰਿਸ਼ਟੀ ਵਿਚ ਅਰਜਨ ਵੀ ਦਿੱਸੇ ਅਰਜਨ... ਜਿਸਨੇ ਇੱਕ ਦ੍ਰਿਸ਼ਟੀ ਵਿਚ ਸ੍ਰਿਸ਼ਟ ਸਮੇਟੀ ਉਸ ਦ੍ਰਿਸ਼ਟੀ ਵਿਚ ਕ੍ਰਿਸ਼ਨ ਲਈ ਵੀ ਥਾਂ ਨਾ ਕੋਈ...
(63)