ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/67

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਓਦੋਂ ਤੇ ਹੁਣ


ਸ਼ੀਸ਼ਾ ਤੱਕਿਆਂ
ਆਪਣਾ ਤਨ
ਚੰਗਾ ਨਾ ਲੱਗੇ

ਪਹਿਨ ਲਵਾਂ ਮੈਂ
ਧੋ ਸੁਆਰੇ ਚੰਗੇ ਕਪੜੇ
'ਫਿਕਰ' ਮੇਰਾ ਘਟ ਜਾਵੇ
ਮੁੱਕੇ ਨਾ...

ਵੇਲਾ ਸੀ ਕੋਈ
ਪੱਲੇ ਚੰਗੇ ਕਪੜੇ ਨਾ ਸਨ
ਮੰਗਵੇਂ ਕਪੜੇ ਪਾ ਲੈਂਦਾ ਸਾਂ
ਦੂਜਿਆਂ ਅੱਗੇ 'ਪੇਸ਼ ਹੋਣ' ਲਈ

ਉਸ ਵੇਲੇ ਤੇ ਹੁਣ ਵਿਚਕਾਰ
ਅੰਤਰ ਬਹੁਤਾ ਨਹੀਂ

ਫ਼ਿਕਰ ਓਦੋਂ ਵੀ ਲੱਗਿਆ ਰਹਿੰਦਾ
ਫ਼ਿਕਰ ਅਜੇ ਵੀ ਹੈ
ਨੰਗੇ ਹੋਣ ਦੀ ਹਿੰਮਤ
ਨਾ ਓਦੋਂ ਸੀ
ਨਾ ਹੁਣ ਹੈ...

(63)