ਸਮੱਗਰੀ 'ਤੇ ਜਾਓ

ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/70

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਕਦਮ


੧)


ਇੱਕ ਕਦਮ ਚੁੱਕਣਾ ਹੁੰਦਾ
ਜੇਕਰ ਗਲਤ ਚੁੱਕਿਆ ਜਾਵੇ...
ਉਸ ਮਗਰੋਂ-
ਉਚਤਮ ਤੋਂ ਨੀਵਾਣ ਤੀਕ
ਤਿਲਕਣ ਤੋਂ ਡਿੱਗ ਪੈਣ ਤੀਕ
ਕਦਮ ਸਾਰੇ ਆਪੇ ਚੁੱਕੇ ਜਾਣ...

੨)


ਮੇਰੇ ਕੋਲ ਬਸ
ਇਕ ਕਦਮ ਦੀ ਦ੍ਰਿਸ਼ਟੀ
ਅਗਲੇ ਕਦਮ ਦੀ ਚੋਣ
ਇਕੱਲੇ ਕਦਮ ਦਾ ਸੱਚ



ਪੀੜ-
ਮੈਂ ਹਰ ਬੀਤੇ ਕਦਮ ਦੀ
ਚੁੱਕੀ ਫਿਰਦਾ...

੩)

ਮੇਰਾ ਬੱਚਾ

ਪਹਿਲਾ ਕਦਮ ਪੁੱਟੇ
ਕਿਲਕਾਰੀ ਮਾਰੇ ਉਹਨੇ
ਜਗ ਵਿੱਚ ਪੈਰ ਧਰ ਲਿਆ

ਦੂਜਾ ਕਦਮ ਪੁੱਟੇ
ਕੁਝ ਨਵਾਂ ਦਿਸੇ
ਉਹ ਮੈਨੂੰ ਭੁੱਲ ਜਾਵੇ

ਤੀਜਾ ਕਦਮ ਪੁੱਟੇ
ਬੱਚਾ ਮੇਰੀ ਪੈੜ ਵਿੱਚੋਂ
ਬਾਹਰ ਨਿਕਲ ਜਾਵੇ ...

(66)