ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/71

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤੀਜਾ ਬੰਦਾ


ਕੁਝ ਕਰਨ ਲੱਗਾਂ
ਭੁੱਲ ਜਾਵਾਂ
ਨਿਸਚਾ ਕਰਾਂ
ਅਤੇ ਟੁੱਟ ਜਾਵਾਂ
ਜਾਵਾਂ ਕਿਧਰੇ
ਹੋਰ ਥਾਓਂ ਤੋਂ ਪਰਤ ਕੇ ਆਵਾਂ
ਆਪ-ਮੁਹਾਰੇ ਹੱਥ ਕੀ ਕੀਤਾ
ਮੈਂ ਨਾ ਜਾਣਾਂ
ਅੱਖਾਂ ਵੇਖਣ ਉਹ ਸਭ ਜੋ
ਨਾ ਤੱਕਣਾ ਚਾਹਾਂ
ਕੰਨਾਂ ਵਿੱਚ ਉਹ ਗੂੰਜੇ
ਜੋ ਭੁੱਲਣਾ ਚਾਹਾਂ

ਮੈਂ ਉਹ ਹਾਂ
ਜੋ ਮੈਂ ਨਾ ਹੋਣਾ ਚਾਹਾਂ

ਮੇਰੇ ਅੰਦਰ ਦੋ ਬੰਦੇ
ਇੱਕ ਦੂਜੇ ਨੂੰ ਪਲੋ ਪਲੀ ਵੰਗਾਰਦੇ
ਮੈਂ ਕੌਣ ਹਾਂ ਦੋਹਾਂ ਵਿੱਚੋਂ ਮੈਂ ਨਾ ਜਾਣਾਂ


ਸ਼ਾਇਦ ਮੈਂ ਹਾਂ
ਤੀਜਾ ਬੰਦਾ
ਜੋ ਦੋਹਾਂ ਨੂੰ ਵੇਖ ਰਿਹਾ...

(67)