ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/72

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬੇਸੁਰ

ਸੁਰ ਅੰਤਰ ਵਿੱਚ ਗੂੰਜੇ
ਨਿਰਮਲ
ਸ਼ੁੱਭ
ਕੁਆਰਾ
ਜਦੋਂ ਗਲ਼ੇ 'ਚੋਂ ਉਪਜੇ
ਬੇਸੁਰ ਹੋ ਜਾਵੇ

ਸੁਰ
ਸਦਾ ਸ਼ੁੱਧ
ਸਦਾ ਸੁਤੰਤਰ
ਕਿਸੇ ਨਾਲ ਨਾ ਲਿਪਟੇ

ਜੋ ਵੀ ਮੈਲਾ ਓਹੀ ਲਿਪਟੇ

ਅੰਤਰ ਤੋਂ ਸੰਗੀਤ ਆਵੇ
ਰਾਹ ਵਿੱਚ ਮੈਂ ਰਲ ਜਾਵਾਂ
ਸੁਰ ਬੇਸੁਰ ਹੋ ਜਾਵੇ...

ਕਾਹਲਾ ਗਵੱਈਆ

ਉਮਰ ਹੋ ਗਈ
ਸੁਰਾਂ ਛੇੜਦੇ
ਲੈਅ ਲਭਦੇ

ਲੈਅ ਦੀ ਥਾਵੇਂ ਨਿਕਲ ਰਿਹਾ
ਭੈਅ
ਪੀੜ
ਚਿੰਤਾ
ਬੇਬਸੀ
ਭਟਕਣ
ਬੇਵਿਸ਼ਵਾਸੀ
ਅਤੇ ਗਿਲਾਨੀ ...

ਤਾੜੀ ਸੁਣਨ ਦੀ ਕਾਹਲ...

ਗਵੱਈਆ ਭੁੱਲ ਗਿਆ
ਸਾਜ਼ ਨੂੰ ਸੁਰ ਕਰਨਾ...

(68)