ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਡਿਗਦੇ ਹੋਏ ਲਿਤਾੜੇ ਜਾ ਰਹੇ
ਭੱਜਣ ਵਾਲੇ ਅੰਨ੍ਹਿਆਂ ਹੇਠਾਂ
ਭੱਜਦੇ ਹੋਏ ਲਿਤਾੜੇ ਜਾ ਰਹੇ
ਛਾਤੀ ਅੰਦਰ ਖੌਰੂ ਪਾਉਂਦੇ ਡਰ ਹੇਠਾਂ

ਆਉਂਦਾ ਵੇਲਾ ਚੰਗਾ ਹੋਸੀ
ਜੇ ਚੰਗਾ ਨਾ ਹੋਇਆ ਤਾਂ ਰੱਬ ਰਾਖੀ ਕਰਸੀ
ਜੇ ਰੱਬ ਕਿਧਰੇ ਨਹੀਂ ਤਾਂ ਅਸੀਂ
ਆਪ ਹਾਂ ਸਮਰੱਥ ਰੱਬ ਹੋਣ ਦੇ
ਸਾਨੂੰ ਐਸਾ ਕੋਈ ਵੀ ਵਿਸ਼ਵਾਸ ਨਹੀਂ ਹੁਣ...

ਅੰਧ-ਵਿਸ਼ਵਾਸ ਨੂੰ ਛਡਣਾ ਸੀ
ਅਸੀਂ ਵਿਸ਼ਵਾਸ ਵੀ ਛਡ ਦਿੱਤਾ
ਰੱਬ ਨੂੰ ਛਡਣਾ ਚਾਹਿਆ
ਕੁਦਰਤ ਵੀ ਛਡ ਦਿਤੀ
ਕਰਮ-ਕਾਂਡ ਤਾਂ ਛਡੇ
ਕਰੁਣਾ ਵੀ ਛਡ ਦਿੱਤੀ

ਅਸੀਂ ਮਨੁੱਖ ਇੱਕੀਵੀਂ ਸਦੀ ਦੇ
ਡਟ ਕੇ ਕਾਰਣ ਮੰਗਦੇ ਹਾਂ ਵਿਸ਼ਵਾਸ ਲਈ
ਬੇਵਿਸਾਹੀ ਵਾਸਤੇ ਕਾਰਣ ਨਹੀਂ ਮੰਗਦੇ

ਅੰਨ੍ਹਾਂ ਸੀ ਵਿਸ਼ਵਾਸ ਅਸਾਡਾ ਕਿਸੇ ਸਮੇਂ...
ਅਜਕਲ੍ਹ ਸਾਡੀ ਬੇਵਿਸ਼ਵਾਸੀ ਅੰਨ੍ਹੀ ਹੈ...

(71)