ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੱਕਰ ਵਿੱਚ ਘੁੰਮਦੇ ਬੰਦੇ ਨੂੰ ਲੱਗੇ
ਹਰ ਕੋਈ ਉਸ ਤੋਂ ਅੱਗੇ

ਨਾ ਰਸਤਾ ਨਾ ਕੇਂਦਰ ਅਪਣਾ
ਘੁੰਮਣ ਵਾਲੇ ਕਿਤੇ ਨਾ ਪੁੱਜਣਾ
ਕੇਵਲ
ਅਗਲੇ ਬੰਦੇ ਨਾਲੋਂ ਅੱਗੇ ਹੋਣਾ

ਆਪਣਾ ਘੇਰਾ ਆਪਣਾ ਕੇਂਦਰ
ਮਿਲ ਵੀ ਜਾਵੇ - ਨਹੀਂ ਵਰਤਣਾ
ਨਹੀਂ ਤਾਂ ਕਿਵੇਂ ਤਸੱਲੀ ਮਿਲਣੀ?
ਦੂਜੇ ਦੇ ਪਛੜਣ ਦੀ...

ਏਨੀ ਭੱਜ ਦੌੜ ਮਗਰੋਂ ਵੀ
ਘੁੰਮਣ ਵਾਲਾ ਭਇਆ ਉਦਾਸ
ਹਰ ਬੰਦੇ ਤੋਂ ਅੱਗੇ ਨਿਕਲਣ ਮਗਰੋਂ
ਦਿੱਸੇ ਹੋਰ ਘੁਮੱਕੜ

ਘੁੰਮਣ ਵਾਲਾ
ਥੱਕੇ ਟੁੱਟੇ
ਅੱਗੇ ਵੇਖੇ
ਪਿੱਛੇ ਵੇਖੇ ਇ
ਕ ਵਾਰ ਅੰਦਰ ਨਾ ਝਾਕੇ
ਨਾ ਹੀ ਪੁੱਛੇ

ਕਿਹੜਾ ਵੱਡਾ ਸਰੂਰ... ?
ਅੱਗੇ ਹੋਣਾ ਜਾਂ "ਹੋਣਾ" ...

(75)