ਸੰਭਾਲ ਦਿਤੀਆਂ ਨੇ ... ਤਸਵੀਰਾਂ ਐਲਬਮਾਂ ਵਿਚ ! ਘਟਨਾਵਾਂ ਵੀਡੀਓ ਵਿਚ ! ਖ਼ਤ ਡੱਬਿਆਂ ਵਿਚ ! ਚੇਤੇ ਛਾਤੀ ਵਿਚ ! ਕਦੀ ਮੁੜ ਮਾਣਾਂਗੇ ਇਨ੍ਹਾਂ ਨੂੰ ... ਯਕੀਨ ਨਹੀਂ ਆਉਂਦੇ ਵੇਲੇ ਤੇ ਕਿ ਉਹ ਵੀ ਚੰਗਾ ਹੋਏਗਾ ... ਮਾਣਨ ਨੂੰ ਕੁਝ ਹੋਰ ਨਵਾਂ ਹੋਵੇਗਾ ...
ਅਸੀਂ ਓਸ ਬੰਦੇ ਜਿਹੇ ਜਿਹੜਾ ਆਦਰ ਵਜੋਂ ਨਹੀਂ ਲੋੜ ਵਜੋਂ ਨਹੀਂ ਭੁੱਖ ਵਜੋਂ ਨਹੀਂ ਬਸ ਭੁੱਖ ਦੇ ਡਰੋਂ ਹਰ ਬਚੀ ਰੋਟੀ ਸਾਂਭ ਸਾਂਭ ਰਖਦਾ ...
(78)