ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/86

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਿਸਰੀ ਅਤੇ ਨਾਈਜ਼ਰ-ਕਾਂਗੋ ਅਫ਼ਰੀਕੀ ਭਾਸ਼ਾਵਾਂ ਦੇ ਕਈ ਆਦਰਯੋਗ ਸ਼ਬਦ N ਨਾਲ ਆਰੰਭ ਹੁੰਦੇ ਹਨ ਜਿਵੇਂ : Nile ਨਦੀ। ਕੁਝ ਵਿਦਵਾਨਾਂ ਦਾ ਖਿਆਲ ਹੈ Negro ਸ਼ਬਦ ਦਾ ਮੁਢਲਾ ਰੂਪ ਸ਼ਾਇਦ 'n-g-r' ਹੈ ਜਿਹੜਾ ਮਿਸਰੀ ਲੋਕਾਂ 'ਰੱਬ' ਵਾਸਤੇ ਵਰਤਿਆ। ਉਨ੍ਹਾਂ ਦੇ ਕੁਦਰਤ ਵਾਸਤੇ ਵਰਤੇ ਸ਼ਬਦ 'ntyr' ਦਾ ਉਚਾਰਣ 'ਨਿਜ' ਹੈ ਜਿਹੜਾ 'ਨੀਗਰੋਂ ਸ਼ਬਦ ਵਰਗਾ ਹੈ। ਪੁਰਾਣੀ ਮਿਸਰੀ ਭਾਸ਼ਾ ਵਿਚ ਅੰਗਰੇਜ਼ੀ ਸੂਰ (a, e, i, ੭, u) ਨਹੀਂ ਸਨ ਵਰਤੇ ਜਾਂਦੇ । ਏਨ੍ਹਾਂ ਵਿਦਵਾਨਾਂ ਮੁਤਾਬਕ ਲਾਤੀਨੀ ਭਾਸ਼ਾ ਜਾਣਦੇ ਰੋਮਨਾਂ ਜਦੋਂ ਪਹਿਲੀ ਸਦੀ ਵਿਚ ਅਫ਼ਰੀਕੀ ਮੁਲਕ ਇਥੋਪੀਆ ਤੇ ਹਮਲਾ ਕੀਤਾ ਤਾਂ Niger ਸ਼ਬਦ ਹੋਂਦ ਵਿਚ ਆਇਆ। | ਹੋਰ ਲੋਕਾਂ ਮੁਤਾਬਕ Negro ਸ਼ਬਦ ਸੰਨ 1545-55 ਲਾਗੇ ਉਪਜਿਆ। ਪੁਰਤਗੇਜ਼ੀ ਲੋਕ ਹਿੰਦੁਸਤਾਨ ਆਉਣ ਲਈ ਸਮੁੰਦਰੀ ਰਾਹ ਲਭਦੇ ਪਹਿਲੀ ਵਾਰੀ ਸੰਨ 1442 ਈ. ਵਿਚ ਦੱਖਣੀ ਸਹਾਰਾ ਦੇ ਰੇਗਿਸਤਾਨੀ ਇਲਾਕਿਆਂ ਵਿਚ ਗਏ। ਉਨ੍ਹਾਂ Negro ਸ਼ਬਦ ਸਹਾਰਨ ਮੂਲ ਦੇ ਜੰਮਪਲ ਲੋਕਾਂ ਲਈ ਵਰਤਿਆ। ਸਮਾਂ ਪਾ ਇਹ ਅਫ਼ਰੀਕੀ ਮੂਲ ਦੇ ਸਾਰੇ ਲੋਕਾਂ ਲਈ ਵਰਤਿਆ ਜਾਣ ਲੱਗਾ ਜਿੰਨ੍ਹਾਂ ਦੀ ਚਮੜੀ ਕਾਲੀ, ਅੱਖਾਂ ਗਹਿਰੀਆਂ ਤੇ ਵਾਲ ਮੋਟੇ ਘੁੰਗਰਾਲੇ ਸਨ। | ਲਾਤੀਨੀ ਵਿਚ 'ਨਾਈ' (Nigrum) ਸ਼ਬਦ ਦਾ ਅਰਥ ਹੈ : ਕਾਲੇ ਰੰਗਾ। Nero (ਇਟੈਲੀਅਨ), Negre (ਫਰੈਂਚ), Neger (ਡੱਚ, ਜਰਮਨ, ਸਵੀਡਿਸ਼, ਹੰਗੇਰੀਅਨ), Negro (ਸਪੇਨੀ, ਪੁਰਤਗੇਜ਼ੀ), ਅਤੇ Negeris (ਲਾਟਵੀਅਨ) ਸ਼ਬਦਾਂ ਦਾ ਸਾਂਝਾ ਅਰਥ 'ਕਾਲਾ ਹੀ ਹੈ। ਆਪਣੇ ਮੂਲ ਦੀ ਭਾਸ਼ਾ ਲਾਤੀਨੀ ਤੋਂ ਇਹ ਸ਼ਬਦ ਸਪੇਨੀ ਅਤੇ ਪੁਰਤਗੇਜ਼ੀ ਵਿਚੋਂ ਲੰਘਦਾ ਅੰਗਰੇਜ਼ੀ ਵਿਚ ਆਇਆ। ਨੀਗਰੋ ਦਾ ਇਸਤ੍ਰ ਸ਼ਬਦ 'Negress' ਸੰਨ 1786 ਵਿਚ ਫ਼ਰੈਂਚ ਭਾਸ਼ਾ ਰਾਹੀਂ ਆਇਆ। 'Negroid' ਸ਼ਬਦ ਸੰਨ 1859 ਲਾਗੇ ਵਰਤਿਆ ਗਿਆ ਜਿਸਦਾ ਅਰਥ ਹੈ : 'ਨੀਗਰੋ ਵਰਗਾ। ਵੀਹਵੀਂ ਸਦੀ ਦੇ ਆਰੰਭ ਦੌਰਾਨ ਵਲੈਤੀ ਗੋਰਿਆਂ ਨੇ ਏਸ਼ੀਅਨ ਲੋਕਾਂ ਨੂੰ ਵੀ Negro ਕਹਿਣਾ ਸ਼ੁਰੂ ਕਰ ਦਿੱਤਾ। ( 32 )