ਏਸ਼ੀਅਨ ਲੋਕਾਂ ਨੂੰ 'ਕਾਲਾ' ਕਹਾਉਣਾ ਹੇਠੀ ਜਾਪਿਆ; ਵਿਰੋਧਤਾ ਹੋਣ ਤੇ ਸਭ ਗੈਰ-ਗੋਰਿਆਂ ਨੂੰ ਲੋਕ 'Coloured' ਕਹਿਣ ਲਗ ਪਏ। ਏਹ ਅੱਜ ਵੀ ਪ੍ਰਚੱਲਤ ਅਤੇ "ਠੀਕ" ਸ਼ਬਦ ਗਿਣਿਆ ਜਾਂਦਾ ਹੈ।
ਐਲਵਿਸ ਕੋਸਟੈਲੋ ਨੇ ਬਰਤਾਨਵੀ ਫ਼ੌਜ ਵੱਲੋਂ ਉੱਤਰੀ ਆਇਰਲੈਂਡ ਦੇ ਜੁਆਨ ਗੋਰੇ ਮੁੰਡਿਆਂ ਨੂੰ ਚੁਣ ਚੁਣ ਮਾਰਣ ਦੀ ਨਿੰਦਾ ਕਰਦਿਆਂ 1991 ਵਿਚ ਲਿਖੇ ਗਾਏ ਆਪਣੇ ਗੀਤ 'ਓਲੀਵਰਜ਼ ਆਰਮੀ ਵਿਚ "White Nigger' ਸ਼ਬਦ ਵਰਤਿਆ : “ਖੁਸ਼ੀ ਖੁਸ਼ੀ ਕੋਈ ਘੋੜਾ ਦੱਬੇ, ਹੋਰ ਇਕ ਜਣੀ ਵਿਧਵਾ ਹੋ ਜੇ, ਹੋਰ ਇਕ ਚਿੱਟਾ ਨਿੱਗਰ ਘਟ ਜੇ"। ਜੌਹਨ ਲੈਨਨ ਨੇ ਔਰਤਾਂ ਦੀ ਦਸ਼ਾ ਬਿਆਨਦਿਆਂ ਆਪਣੇ ਗੀਤ ਵਿਚ ਕਿਹਾ: “Woman is the nigger of world". ਵੀਹਵੀਂ ਸਦੀ ਦੇ ਆਰੰਭ ਤੱਕ Nigger ਸ਼ਬਦ ਦਾ ਅਰਥ 'ਨੁਕਸ ਵੀ ਸੀ। As Black as Nigger ਆਖਣਾ ਸਧਾਰਣ ਗੱਲ ਸੀ। ਚੀਨ ਵਿਚ ਅੱਜ ਵੀ ਗਾੜੇ ਭੂਰੇ ਰੰਗ ਨੂੰ Nigger Brown ਕਹਿੰਦੇ ਹਨ।
ਸੰਨ 1619 ਲਾਗੇ ਅਮਰੀਕਾ ਵਿਚ Negars ਅਤੇ Neger ਸ਼ਬਦ ਕਾਲੇ ਗੁਲਾਮਾਂ ਲਈ ਵਰਤੇ ਗਏ। ਸੰਨ 1930 ਦੀ 'ਨਿਉਯਾਰਕ ਟਾਈਮ ਸਟਾਈਲ ਬੁੱਕ' ਵਿੱਚ Negro ਸ਼ਬਦ ਜਦੋਂ ਵੱਡੇ N ਨਾਲ ਲਿਖਿਆ ਗਿਆ ਤਾਂ ਇਹਦੇ ਅਰਥ 'ਕਾਲੀ ਨਸਲ ਹੀ ਸਨ। ਇਹ ਸ਼ਬਦ ਸਿਰਫ਼ ਨਾਂਵ ਸਨ, ਇੰਨ੍ਹਾਂ ਦਾ ਮਾੜਾ ਅਰਥ ਨਾ ਸੀ। ਚਾਰਲਸ ਡਿਕਨਜ਼ ਅਤੇ ਮਾਰਕ ਟਵੇਨ ਹੁਰਾਂ ਆਪਣੀਆਂ ਕਿਤਾਬਾਂ ਵਿਚ ਅਜਿਹੇ ਸ਼ਬਦ ਸਹਿਜ ਹੀ ਵਰਤੇ। ਜੋਜ਼ਫ਼ ਕੋਨਰਾਡ ਨੇ 1897 ਵਿਚ The Nigger of Narcissus ਕਿਤਾਬ ਲਿਖੀ। ਕਾਰਲ ਵਾਨ ਵੈਕਟਨ ਦੇ ਨਾਵਲ Nigger Heaven (1926) ਦਾ ਤਕੜਾ ਚਰਚਾ ਅਤੇ ਵਿਰੋਧ ਹੋਇਆ। ਕਾਲੀ ਕੜੀ ਹੈਲਨ ਜੈਕਸਨ ਲੀਅ ਨੇ ਆਪਣੇ ਤਜਰਬੇ Nigger in the Window ਕਿਤਾਬ ਵਿਚ ਲਿਖੇ। ਅਗਾਥਾਾ ਕ੍ਰਿਸਟੀ ਦੀ ਕਿਤਾਬ And Then There were None ਦਾ ਪਹਿਲਾ ਅਤੇ ਅਸਲ ਨਾਮ Ten Little Niggers ਸੀ।
(83)