ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਬਦਾਂ ਦੇ ਅਰਥ ਸਮੇਂ-ਸਥਾਨ-ਸਥਿਤੀ ਨਾਲ ਬਦਲਦੇ ਰਹਿੰਦੇ ਹਨ। ਪੰਜਾਬੋਂ ਛਪਦੀਆਂ ਅਖਬਾਰਾਂ ਵਿਚ ਪਾਕਿਸਤਾਨ ਨਾਲ ਸਬੰਧਤ ਕਿਸੇ ਵੀ ਗੱਲ ਨੂੰ ਦਰਸਾਉਣ ਲਈ ਸਹਿਜੇ ਵਰਤਿਆ ਸ਼ਬਦ ... 'ਪਾਕੀ ... ਅੱਜ ਕਲ ਇੰਗਲੈਂਡ ਅਮਰੀਕਾ ਕਨੇਡਾ ਦੇ ਗੋਰੇ ਛੋਕਰਿਆਂ ਵੱਲੋਂ ਏਸ਼ਿਆਈ ਲੋਕਾਂ ਨੂੰ ਗਾਲ੍ਹ ਵਜੋਂ ਵਰਤਿਆ ਜਾਂਦਾ ਹੈ। ਜੋ ਅਰਥ ਅਜਕਲ ਅਮਰੀਕਾ ਵਿਚ ਨੀਗਰੋ ਸ਼ਬਦ ਦਾ ਹੈ, ਉਹੀ ਸਾਡੀ ਭਾਸ਼ਾ ਵਿਚ 'ਚੂਹੜੇ ਜਾਂ ਚਮਾਰ ਦਾ ਹੈ। ਕਿਸੇ ਸਮੇਂ ਇਹ ਖਾਸ ਕਿੱਤਿਆਂ ਨਾਲ ਜੁੜੇ ਲੋਕਾਂ ਲਈ ਸ਼ਬਦ ਸਨ; ਅੱਜ ਅਪਮਾਨਜਨਕ ਹਨ। ਕਨੇਡਾ ਅਮਰੀਕਾ ਰਹਿੰਦੇ ਕਈ ਸਾਂਵਲੇ ਏਸ਼ੀਅਨ ਬੰਦੇ ਕਾਲੇ ਲੋਕਾਂ ਨੂੰ ਆਪਣੇ ਅੰਦਰਲੀ ਨਫ਼ਰਤ ਸਦਕਾ ਨਿਜੀ ਭਾਸ਼ਾ ਵਿਚ 'ਚੁਹੜੇ' ਜਾਂ 'ਚਮਾਰ' ਸਮਝਦੇ ਹਨ। ਉਨ੍ਹਾਂ ਦੀ ਕੁੜੀ ਗੋਰੇ ਨਾਲ ਵਿਆਹ ਕਰ ਲਵੇ ਤਾਂ ਔਖੇ ਸੌਖੇ ਜਰ ਲੈਂਦੇ ਹਨ, ਖੁਸ਼ ਵੀ ਹੁੰਦੇ ਹਨ, ਪਰ ਕਾਲੇ ਬੰਦੇ ਨਾਲ ਵਿਆਹ ਕਰੇ ਤਾਂ ਡੁੱਬ ਮਰਨਾ ਸਮਝਦੇ ਹਨ। ਸਾਡੇ ਅੰਦਰ ਸਦੀਆਂ ਤੋਂ ਵੱਸਿਆ ਵਿਤਕਰਾ ਅਤੇ ਗੋਰੇ ਦੀ ਗੁਲਾਮੀ ਨਾਲ ਆਉਂਦੇ ਹਨ। ਅਸੀਂ ਭੁੱਲ ਜਾਂਦੇ ਹਾਂ ਕਿ ਗੋਰੀ ਅੱਖ ਲਈ ... ਕਾਲਾ ਭੂਰਾ ਜਾਂ ਸਾਂਵਲਾ ... ਸਭੋ ਰੰਗ Colored ਹੀ ਹਨ। ਕਈ ਹਜਾਰ ਗੋਰੇ ਹਨ ਜਿੰਨ੍ਹਾਂ ਦੀ ਅੱਖ ਅਜਿਹੀ ਨਹੀਂ, ਤੇ ਕਈ ਲੱਖ ਅਸੀਂ ਹਾਂ ਜੋ ਇਹ ਦੂਰ-ਦ੍ਰਿਸ਼ਟੀ ਲਈ ਫਿਰਦੇ ਹਾਂ।

'ਨੀਗਰੋ' ਸ਼ਬਦ ਦੇ ਜਨਮਦਾਤਾ ਸ਼ਾਇਦ ਇਤਾਲਵੀ ਲੋਕ ਸਨ। ਅੱਜ ਇਟਲੀ ਵਿਚ ਜੇ ਕੋਈ ਕਿਸੇ ਨੂੰ ਮਿੱਥ ਕੇ ਨੀਗਰੋ' ਕਹੇ ਤਾਂ ਉਸ ਤੇ ਮੁਕੱਦਮਾ ਚੱਲ ਸਕਦਾ ਹੈ, ਸਜ਼ਾ ਹੋ ਸਕਦੀ ਹੈ। ਜੂਨ 2007 ਵਿਚ ਅੰਗਰੇਜ਼ੀ ਦੇ 'ਬਿਗ ਬ੍ਰਦਰ' ਸ਼ੋਅ ਨੇ ਅਦਾਕਾਰ ਐਮਿਲੀ ਪਾਰ ਨੂੰ ਆਪਣੇ ਸਾਥੀ ਚਾਰਲੀ ਉਚੀਆ ਨੂੰ Nigger ਕਹਿਣ ਤੇ ਕੱਢ ਦਿੱਤਾ। ਅਠਾਈ ਅਕਤੂਬਰ 2007 ਨੂੰ ਨਿਉਯਾਰਕ ਸਿਟੀ ਕੌਂਸਲ ਨੇ ਮਤਾ ਪਾਸ ਕਰਕੇ Nigger ਸ਼ਬਦ ਦੀ ਵਰਤੋਂ ਗੈਰ-ਕਾਨੂੰਨੀ ਐਲਾਨ ਕੀਤੀ।

(85)