ਮੈਂ ਕਹਿੰਦਾ ਹਾਂ
'ਜੇ ਇਹ ਜ਼ਿੰਮੇਵਾਰੀ ਲੈਣ ਤੋਂ
ਮੈਂ ਇਨਕਾਰ ਕਰਾਂ ਤਾਂ ...'
ਉਹ ਕਹਿੰਦਾ ਹੈ
“ਆਪਣੀ ਨਾਂਹ ਦਾ ਮੁੱਲ ਤਾਰੀਏ !
ਜੇ ਧਰਤੀ ਦੀ ਜ਼ਿੰਮੇਵਾਰੀ ਨਹੀਂ ਲੈਣੀ ਤਾਂ ਇਸ ਤੋਂ ਹਟੀਏ
ਬੋਲ ਦਾ ਜ਼ਿੰਮਾ ਨਹੀਂ ਲੈਣਾ ਤਾਂ ਗੂੰਗੇ ਹੋਈਏ
ਬੰਦੇ ਦੇ ਆਦਰ ਦਾ ਜ਼ਿੰਮਾ ਨਹੀਂ ਲੈਣਾ ਤਾਂ
ਖੁਦ ਨੂੰ ਵੀ ਬੰਦਾ ਨਾ ਕਹੀਏ"
ਮੈਂ ਕਹਿੰਦਾ ਹਾਂ
'ਨੀਗਰੋ ਸ਼ਬਦ ਤੋਂ ਮੁਨਕਰ ਹੋ ਕੇ
ਤੂੰ ਇਤਿਹਾਸ ਤੋਂ ਮੁੱਕਰ ਰਿਹਾ ਹੈ'
ਉਹ ਕਹਿੰਦਾ ਹੈ।
|
“ਨੀਗਰੋ ਹੋਣਾ ਸੱਚ ਨਹੀਂ ਇਕ ਤੱਥ ਹੈ ਮੇਰਾ
ਮੇਰੇ ਵਾਲ ਦੀ ਇਕ ਇਕ ਘੁੰਗਰ ਵਿੱਚ ਪਰੁਚਿਆ
ਪਿੰਡੇ ਦੇ ਹਰ ਰੇਸ਼ੇ ਅਤੇ ਮੁਸ਼ਾਮ 'ਚ ਲੱਥਾ
ਮੇਰੀ ਕਲਿੱਤਣ ਦੀ ਹਰ ਬੂੰਦ 'ਚ ਸਦੀਆਂ ਤੋਂ ਘੁਲਿਆ
ਤੈਨੂੰ ਇਹ ਇਤਿਹਾਸ ਸੁਣਾਵਾਂਗਾ ਮੈਂ ਆਪੇ
ਪਰ ਇਸਨੂੰ ਦੁਹਰਾਉਣਾ ਨਹੀਂ
ਨਾ ਅਰਥਾਂ ਵਿਚ ਨਾ ਸ਼ਬਦਾਂ ਵਿਚ
ਮੈਂ ਪੁਛਦਾ ਹਾਂ
'ਤੈਨੂੰ ਹਰੀਜਨ ਆਖ ਲਵਾਂ ?'
ਉਹ ਕਹਿੰਦਾ ਹੈ
“ਜੇਕਰ ਤੈਨੂੰ ਮੇਰੇ ਵਿਚੋਂ ਹਰੀ ਨਾ ਦਿੱਸੇ
ਮੈਨੂੰ ਹਰੀਜਨ ਕਿਵੇਂ ਕਹੇਂ?
ਹਰੀਜਨ ਸ਼ਬਦ ਉਚਾਰਦਿਆਂ ਵੀ ਤੈਨੂੰ
ਮੈਂ ਨਹੀਂ ਮੇਰਾ ਰੰਗ ਹੀ ਦਿੱਸੇ
ਤੇਰਾ ਨੱਕ ਅਜੇ ਵੀ ਮੈਨੂੰ ਬੋਅ ਵਾਂਗੂੰ ਹੀ ਸੁੰਘੇ
|