ਮੈਂ ਪੁੱਛਦਾ ਹਾਂ
'ਕੀ ਤੇਰੀ ਜੰਗ ਭਾਸ਼ਾ ਨਾਲ ਹੈ ?'
ਉਹ ਕਹਿੰਦਾ ਹੈ
“ਜੀਭ ਅਤੇ ਭਾਸ਼ਾ ਤਾਂ ਕੇਵਲ ਸ਼ਬਦ ਉਚਾਰੇ
ਬੰਦੇ ਦੀ ਦ੍ਰਿਸ਼ਟੀ ਉਸ ਵਿਚਲਾ ਅਰਥ ਉਚਾਰੇ
ਮੈਂ ਲਭਦਾ ਫਿਰਦਾ ਉਹ ਦ੍ਰਿਸ਼ਟੀ
ਜਿਹੜੀ ਚੰਮ ਤੇ ਰੰਗ ਤੋਂ ਪਾਰ ਉਤਰ ਕੇ ਛੋਹੇ
ਜੋ ਇਤਿਹਾਸ ਤੋਂ ਪਾਰ ਉਤਰ ਕੇ ਵੇਖੇ
ਉਸ ਦ੍ਰਿਸ਼ਟੀ ਨਾਲ
ਮੈਨੂੰ ਨੀਗਰੋ ਕਹੀਂ ਜਾਂ ਨਿੱਗਰ
ਹਰੀਜਨ ਉਚਰੀਂ ਜਾਂ ਰੰਗਦਾਰ
ਮੈਨੂੰ ਹੋਸੀ ਸਭ ਸਵੀਕਾਰ
ਜਿਸ ਦਿਨ ਤੂੰ ਸਵੀਕਾਰ ਕਰੇਂਗਾ ਮੈਨੂੰ ਓਵੇਂ
ਜਿਵੇਂ ਮੈਂ ਹਾਂ
ਮੈਂ ਸਵੀਕਾਰ ਕਰਾਂਗਾ ਤੇਰਾ ਦਿੱਤਾ ਹਰ ਇਕ ਨਾਂ ...