ਮੈਨੂੰ ਕਦੀ ਵੀ
ਕੋਈ ਵੀ
ਕਿਸੇ ਦਾ ਵੀ
ਨਾਂ ਨਹੀਂ ਚਾਹੀਦਾ
ਮੇਰੀ ਨਾਂਹ ਹਉਮੈ ਨਹੀਂ
ਨਾਂ ਦੀ ਲੋੜ
ਹਉਮੈ ਨੂੰ ਹੁੰਦੀ
ਸ੍ਰਿਸ਼ਟੀ ਅੰਦਰ ਕਿਸੇ ਵੀ
ਪੌਦੇ ਜੀਵ ਪਹਾੜ
ਹਵਾ ਜਾਂ ਬੱਦਲ
ਆਪਣਾ ਨਾਂ ਨਹੀਂ ਰੱਖਿਆ
ਉਹ ਨਹੀਂ ਚਾਹੁੰਦੇ ਹੋਣਾ
ਹੋਰ ਕਿਸੇ ਵਰਗਾ
ਕੋਈ ਧਰਤੀ ਤਾਰਾ ਚੰਨ ਜਾਂ ਉਲਕਾਪੱਥਰ
ਕਿਸੇ ਹੋਰ ਦੀ ਲੀਹ ਨਾ ਚਲਦਾ