ਸਮੱਗਰੀ 'ਤੇ ਜਾਓ

ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਨਾ ਜੀਣੀ ਲੀਹ ਕਿਸੇ ਦੀ
ਮੇਰਾ ਕੋਈ ਬੰਸ ਨਹੀਂ
ਮੇਰਾ ਜਨਮ ਕਿਸੇ ਤੋਂ ਹੋਇਆ
ਪਰ ਮੈਂ ਆਪਣੇ ਆਪ ਤੋਂ ਹੁੰਦਾ
ਆਪਣੇ ਆਪ ਤੇ ਮੁੱਕ ਜਾਣਾ

ਇਹ ਮੇਰੀ
ਆਜ਼ਾਦੀ ਹੈ

ਮੈਂ ਕਰੋੜਾਂ ਸਾਲਾਂ
ਜਗਦਾ ਸੂਰਜ ਹੋਵਾਂ
ਭਾਵੇਂ
ਪਲਕ ਝਪਕ ਵਿਚ ਟੁੱਟਦਾ ਤਾਰਾ
ਮੈਨੂੰ ਕਿਸੇ ਦਾ ਨਾਂ ਨਾ ਦੇਣਾ

ਏਹੋ ਆਦਰ ਮੈਂ
ਤੁਹਾਨੂੰ ਦੇਵਾਂ ...

(91)