ਸਮੱਗਰੀ 'ਤੇ ਜਾਓ

ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਹ ਸੱਜਣਾ
ਜਿਊਂਦਾ ਰਹਿ !
ਵਸਦਾ ਰਹਿ !

ਵਸਣਾ ਆਪਣੇ ਹੱਥ
ਹਮੇਸ਼ਾ ਨਹੀਂ ਹੁੰਦਾ
ਜੇਕਰ ਵੱਸਿਆ ਨਾ ਹੀ ਜਾਵੇ
ਜਿਊਂਦਾ ਰਹੀਂ

ਜਿਊਂਦਾ ਬੰਦਾ
ਜਾਗਦਾ ਰਹਿੰਦਾ
ਤੁਰਦਾ ਰਹਿੰਦਾ

ਤੁਰਦਾ ਬੰਦਾ
ਆਖਰ ਓਥੇ ਅੱਪੜ ਜਾਂਦਾ
ਜਿਥੇ ਹੁੰਦੀ ਵੱਸਣ ਜੋਗੀ
ਝੋਕ ਸਾਈਂ ਦੀ

ਜਾਹ ਸੱਜਣਾ
ਜਿਊਂਦਾ ਰਹਿ !
ਜਾਗਦਾ ਰਹਿ !!

(93)