ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸਦੀ ਕਵਿਤਾ ਲਹਿ ਜਾਵੇ
ਸੱਜਣ ਠੱਗ ਅੰਦਰ
ਸਿੱਧ ਜੋਗੀਆਂ
ਲਾਲੋ ਭਾਗੋ ਬਾਬਰ ਅੰਦਰ
ਪੰਜ ਸੌ ਸਾਲ
ਮਗਰੋਂ ਜਨਮੇ ਬੰਦਿਆਂ ਅੰਦਰ

ਉਸਦਾ ਜੀਣਾ ਜਾਗਣ ਵਰਗਾ
ਸਦੀਆਂ ਬਾਅਦ ਵੀ ਜਾਗੇ ਜੀਵੇ
ਉਸਦੀ ਕਵਿਤਾ

ਉਹ ਕਵੀ
ਕਵੀ ਹੋਣ ਦਾ ਜਤਨ ਨਾ ਕਰਦਾ
ਤੁਰਦਾ
ਤੁਰਣ ਦਾ ਜਤਨ ਨਾ ਕਰਦਾ

ਉਹ ਜਿਊਂਦਾ
ਓਥੇ ਜਿਥੇ
ਸੱਭੋ ਕੁਝ ਜਤਨਾਂ ਤੋਂ ਪਾਰ

ਜੀਣਾ
ਹਸਣਾ
ਲੜਣਾ
ਸੱਚ ਬੋਲਣਾ
ਬੇਪਰਵਾਹ ਹੋਣਾ
ਮਰ ਕੇ ਵੀ ਜਿਉਂਦੇ ਰਹਿਣਾ ...

(94)