ਪੰਨਾ:ਕਲਾ ਮੰਦਰ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਟਕ ਦੇ ਲਿਖਾਰੀ ਲਈ ਜੀਵਨ ਵਿਚੋਂ ਅਜਿਹੀਆਂ ਝਾਕੀਆਂ ਨੂੰ ਚੁਣਨਾ ਤੇ ਫਿਰ ਉਨ੍ਹਾਂ ਦੇ ਲਿਖਣ ਵਿਚ ਉਨ੍ਹਾਂ ਅੰਦਰ ਪੂਰਾ ਜੀਵਨ-ਰਸ ਭਰਨਾ (ਜਿਸ ਕਰਕੇ ਉਹ ਜੀਊਂਦੀਆਂ ਜਾਗਦੀਆਂ ਸ਼ਕਲਾਂ ਪਈਆਂ ਦਿੱਸਣ) ਹੀ ਬੜਾ ਕਠਨ ਕੰਮ ਹੈ। ਪਰ ਇਕ ਹੋਰ ਔਕੜ ਲਿਖਾਰੀ ਦੇ ਸਾਮ੍ਹਣੇ ਆ ਖੜੀ ਹੈ। ਜਦੋਂ ਉਸਦੀ ਚੋਣ ਜੀਵਨ ਦੇ ਉਨ੍ਹਾਂ ਦ੍ਰਿਸ਼ਾਂ ਤੇ ਪੈਂਦੀ ਜਿਹੜੇ ਸਰੀਰਕ ਤੇ ਮਨ-ਪੀੜਾ ਕਰਕੇ ਭਰਪੂਰ ਹੋਣ, ਕਿਉਂਕਿ ਬਹੁਤੇ ਹਿਰਦੇ-ਵੇਧਕ ਨਜ਼ਾਰੇ ਵੇਖਣ ਹਾਰਿਆਂ ਨੂੰ ਵੀ ਨਹੀਂ ਭਾਉਂਦੇ। ਮਨੁੱਖ ਦਾ ਦਿਲ ਅਕਸਰ ਤਰਸਵਾਨ ਹੋਣ ਕਰਕੇ ਅਜਿਹੇ ਦ੍ਰਿਸ਼੍ਯ ਸਹਾਰ ਨਹੀਂ ਸਕਦਾ। ਇਸ ਲਈ ਲਿਖਾਰੀ ਲਈ ਜ਼ਰੂਰੀ ਹੈ ਕਿ ਅਜਿਹੇ ਦ੍ਰਿਸ਼੍ਯ ਪੇਸ਼ ਕਰਨ ਤੋਂ ਪਹਿਲੋ ਆਪਣੇ ਦਿਲ ਅੰਦਰ ਇਸ ਗੱਲ ਨੂੰ ਤੋਲ ਲਵੇ ਕਿ ਉਸਦੀਆਂ ਲਿਖੀਆਂ ਝਾਕੀਆਂ ਇਤਨੀਆਂ ਦੁਖਦਾਈ ਤਾਂ ਨਹੀਂ ਕਿ ਸਾਹਿੱਤ ਦਾ ਅੰਗ ਬਣਨ ਦੇ ਹੀ ਲਾਇਕ ਨ ਹੋਣ।

ਜਿਸ ਨਾਟਕ ਵਿਚ ਇਹੋ ਜਿਹੀ ਭਿਅੰਕਰ ਤੇ ਸ਼ੋਚਨੀਯ ਘਟਨਾ ਦਾ ਦ੍ਰਿਸ਼੍ਯ ਪੇਸ਼ ਕੀਤਾ ਜਾਵੇ ਉਸ ਨਾਟਕ ਨੂੰ ਪਛਮੀ ਬੋਲੀਆਂ ਵਿਚ ਟ੍ਰੈਜਿਡੀ ਕਿਹਾ ਜਾਂਦਾ ਹੈ। ਟ੍ਰੈਜਿਡੀ ਵਿਚ ਕਈ ਕੁ ਗੱਲਾਂ ਦਾ ਹੋਣਾ ਅਤੀ ਜ਼ਰੂਰੀ ਹੈ, ਜਿਨ੍ਹਾਂ ਦਾ ਥੋੜਾ ਜਿਹਾ ਵਰਨਣ ਇਥੇ ਕੀਤਾ ਜਾਂਦਾ ਹੈ।

੭.