ਪੰਨਾ:ਕਲਾ ਮੰਦਰ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਥੇ ਇਹ ਵੀ ਦਸ ਦੇਣਾ ਜ਼ਰੂਰੀ ਹੈ ਕਿ ਟ੍ਰੈਜਿਡੀ ਸ਼ੁਰੂ ਤੋਂ ਹੀ ਇਕ ਝਗੜੇ ਜਾਂ ਵਿਰੋਧ ਦੀ ਸ਼ਕਲ ਅਖਤਿਆਰ ਕਰ ਲੈਂਦੀ ਹੈ, ਇਹ ਵਿਰੋਧ ਵੀ ਕਈ ਰੰਗਾਂ ਵਿਚ ਹੋ ਸਕਦਾ ਹੈ। ਸਾਰਿਆਂ ਨਾਲੋਂ ਸਧਾਰਨ ਵਿਰੋਧ ਤਾਂ ਇਕ ਮਨੁੱਖ ਦਾ ਜਾਂ ਨਾਇਕ ਜਾਂ ਨਾਇਕਾ ਦਾ ਕਿਸੇ ਦੂਜੇ ਮਨੁੱਖ ਨਾਲ ਜਾਂ ਇਕ ਟੋਲੀ ਦਾ ਦੂਜੀ ਟੋਲੀ ਨਾਲ ਹੁੰਦਾ ਹੈ ਇਨ੍ਹਾਂ ਦੋਹਾਂ ਟੋਲੀਆਂ ਵਿਚੋਂ ਕਿਸੇ ਇਕ ਦਾ ਮੋਹਰੀ ਨਾਇਕ ਜਾਂ ਨਾਇਕਾ ਹੁੰਦੇ ਹਨ। ਵਿਰੋਧ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਨਾਇਕ ਜਾਂ ਨਾਇਕਾ ਸਮੇਂ ਦੇ ਪੈਦਾ ਕੀਤੇ ਹਾਲਾਤ ਦੇ ਵਿਰੁੱਧ ਹੋ ਜਾਣ ਤੇ ਹਾਲਾਤ ਅਗੇ ਨ ਨਿਉਂ ਕੇ ਉਨ੍ਹਾਂ ਨਾਲ ਜੰਗ ਛੇੜ ਦੇਣ। ਖਿਆਲਾਂ ਦਾ ਵਿਰੋਧ, ਦਿਲੀ ਜਜ਼ਬਾਤ ਦਾ ਵਿਰੋਧ, ਖਾਹਸ਼ ਜਾਂ ਮਨਸ਼ਾ ਦਾ ਵਿਰੋਧ ਹੋਣਾ ਵੀ ਸੰਭਵ ਹੈ। ਪਰ ਸਭ ਨਾਲੋਂ ਕਰੜਾ ਵਿਰੋਧ ਓਹ ਹੈ ਜੋ ਨਾਇਕ ਜਾਂ ਨਾਇਕਾ ਦਾ ਆਪਣੇ ਹੀ ਉਲਟ ਹੋਵੇ। ਅਥਵਾ ਜਿਸਤਰ੍ਹਾਂ ਪਹਿਲੇ ਦਸਿਆ ਜਾ ਚੁਕਾ ਹੈ ਮਨ ਦੇ ਇਕ ਵਲਵਲੇ ਦਾ ਦੂਜੇ ਵਲਵਲੇ ਨਾਲ ਵਿਰੋਧ ਹੋ ਜਾਂਦਾ ਹੈ। ਕਈ ਵੇਰ ਇਨ੍ਹਾਂ ਦਿਲੀ ਵਲਵਲਿਆਂ ਵਿਚੋਂ ਇਕ ਭਲਾਈ ਤੇ ਸੱਚੇ ਪਾਸੇ ਪ੍ਰੇਰਦਾ ਹੈ ਤੇ ਦੂਜਾ ਬੁਰੇ ਜਾਂ ਝੂਠੇ ਪਾਸੇ। ਪਰ ਸਭ .ਤੋਂ ਉਚਾ ਵਿਰੋਧ ਜੋ ਨਾਇਕ ਦੇ ਆਪਣੇ ਅੰਦਰ ਦੀ ਹੋਵੇ ਓਹ ਹੋ ਸਕਦਾ ਹੈ ਜੋ ਇਕ ਨੇਕ ਤੇ ਭਲੇ ਨਾਇਕ ਅੰਦਰ ਦੋ ਨੇਕ ਖਿਆਲਾਂ ਦਾ ਆਪੋ ਵਿਚ ਦੀ ਹੋ ਜਾਵੇ ਜਿਸਤਰ੍ਹਾਂ ਇਕ ਪਾਸੇ ਸਚੇ ਪਿਆਰ ਦਾ

੧੧.