ਪੰਨਾ:ਕਲਾ ਮੰਦਰ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਗ ਪਾਲਣਾ ਹੋਵੇ ਤੇ ਦੂਏ ਪਾਸੇ ਧਰਮ ਤੇ ਇੱਜਤ ਦਾ ਸਵਾਲ ਹੋਵੇ ਜਾਂ ਇਕ ਪਾਸੇ ਵਤਨ ਦਾ ਪਿਆਰ ਹੋਵੇ ਤੇ ਦੂਜੇ ਪਾਸੇ ਬੁੱਢੇ ਮਾਤਾ ਪਿਤਾ ਦੀ ਸੇਵਾ ਤੇ ਉਨ੍ਹਾਂ ਦੇ ਪਾਲਣ ਦਾ ਖਿਆਲ ਹੋਵੇ।

ਇਹ ਵਿਰੋਧ ਹੀ ਦੁੱਖਾਂ ਦਾ ਮੂਲ ਕਾਰਨ ਤੇ ਟ੍ਰੈਜਿਡੀ ਦਾ ਮੁੱਢ ਹੈ ਸਭ ਤੋਂ ਪਹਿਲੇ ਤਾਂ ਇਸਤਰ੍ਹਾਂ ਦੀ ਦੁਚਿਤਾਈ ਨਾਇਕ ਦੇ ਦਿਲ ਦੇ ਦੋ ਟੋਟੇ ਕਰ ਉਸ ਨੂੰ ਸਿਤਾਉਂਦੀ ਹੈ। ਪਾਠਕਾਂ ਨੂੰ ਪਤਾ ਹੋਵੇਗਾ ਕਿ ਇਹ ਫੈਸਲਾ ਨ ਕਰ ਸਕਣ ਦੀ ਹਾਲਤ ਅਜਬ ਦੁਖਦਾਈ ਹੋਇਆ ਕਰਦੀ ਹੈ ਤੇ ਜਿਥੇ ਇਹ ਫੈਸਲਾ ਹੀ ਜ਼ਿੰਦਗੀ ਅਤੇ ਮੌਤ ਦਾ ਸਵਾਲ ਬਨਣਾ ਹੋਵੇ ਉਥੇ ਤਾਂ ਮਨੁੱਖ ਦੀ ਹਾਲਤ ਬਹੁਤ ਡਾਵਾਂ ਡੋਲ ਹੋ ਜਾਇਆ ਕਰਦੀ ਹੈ। ਸਿੱਟਾ ਇਹ ਹੁੰਦਾ ਹੈ ਕਿ ਨਾਇਕ ਦੋਹਾਂ ਵਿਚੋਂ ਕਿਸੇ ਇਕ ਪਾਸੇ ਝੁਕ ਜਾਂਦਾ ਹੈ ਤੇ ਇਹ ਵਿਰੋਧ ਜ਼ਾਹਿਰਾ ਲੜਾਈ ਦੀ ਸ਼ਕਲ ਅਖਤਿਆਰ ਕਰ ਲੈਂਦਾ ਹੈ। ਟ੍ਰੈਜਿਡੀ ਦੇ ਨਾਇਕ ਦਾ ਝੁਕਾਉ ਭਲੇ ਦੇ ਉਲਟ ਤੇ ਬੁਰੇ ਅਥਵਾ ਕਿਸੇ ਨਾ ਕਿਸੇ ਸਰੀਰਕ ਵਿਸ਼ੇ ਦੇ ਹਕ ਵਿਚ ਹੁੰਦਾ ਹੈ ਜਾਂ ਇਕ ਭਲੇ ਖਿਆਲ ਦੇ ਉਲਟ ਤੇ ਦੂਜੇ ਭਲੇ ਖਿਆਲ ਦੇ ਹੱਕ ਵਿਚ ਹੁੰਦਾ ਹੈ। ਦੋਹਾਂ ਹਾਲਤਾਂ ਵਿਚ ਮੁਕਾਬਲਾ ਜਰੂਰ ਹੀ ਭਲਾਈ ਨਾਲ ਹੁੰਦਾ ਹੈ। ਪਰੰਤੂ ਆਤਮਕ ਸਿਲਸਿਲੇ ਨੂੰ ਕਿਵੇਂ ਮਨਜੂਰ ਹੋ ਸਕਦਾ ਹੈ ਕਿ ਕੋਈ ਵੀ ਸਰੀਰਕ ਵਿਸ਼ਾ (ਕਾਮ-, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਤ ਆਦਿਕ)

੧੨.