ਪੰਨਾ:ਕਲਾ ਮੰਦਰ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਉਂ ਨਾ ਹੋਣ, ਅਖ਼ੀਰ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਉਨ੍ਹਾਂ ਦੀ ਮੌਤ ਨਾਲ ਟ੍ਰੈਜਿਡੀ ਦਾ ਵੀ ਅਖ਼ੀਰ ਹੋ ਜਾਂਦਾ ਹੈ।
ਇਸ ਨਾਟਕ ਵਿਚ ਲਾਲ ਬਾਦਸ਼ਾਹ ਦੇ ਸਾਮ੍ਹਣੇ ਪਿਆਰ ਦੋ ਰੰਗਾਂ ਵਿਚ ਜ਼ਾਹਿਰ ਹੁੰਦਾ ਹੈ, ਇਕ ਪਾਸੇ ਤਾਂ ਸੱਚਾ ਪਿਆਰ, ਪਰ ਪਿਆਰ ਤੇ ਪੜਦਾ ਹੈ। ਦੂਜੇ ਪਾਸੇ ਮਨ ਨੂੰ ਰਿਝਾਉਣ ਲਈ ਪਿਆਰ ਦੇ ਸੋਹਿਲੇ ਗਾਏ ਗਏ ਹਨ ਤੇ ਪਿਆਰ ਨੂੰ ਜਿਹੜਾ ਵਾਸਤਵ ਵਿਚ ਬਹੁਤ ਘਟ ਹੈ ਹਛੀ ਤਰ੍ਹਾਂ ਜਣਾਇਆ ਗਿਆ ਹੈ।

ਲਾਲ ਬਾਦਸ਼ਾਹ ਅਸਲੀਅਤ ਤੋਂ ਅਨਜਾਣੂ ਹੋ ਜ਼ਾਹਿਰਦਾਰੀ ਵੰਨੇ ਝੁਕਦਾ ਹੈ। ਇਹ ਝੁਕਾਓ ਗ਼ਲਤ ਪਾਸੇ ਦਾ ਝੁਕਾਓ ਸੀ, ਥੋੜੇ ਚਿਰ ਵਿਚ ਹੀ ਲਾਲ ਨੂੰ ਪਤਾ ਲੱਗਦਾ ਹੈ ਕਿ ਉਸਨੇ ਗ਼ਲਤੀ ਖਾਧੀ ਹੈ, ਪਰ ਹੁਣ ਕੋਈ ਚਾਰਾ ਨਹੀਂ, ਮਨ-ਪੀੜਾ ਨਾਲ ਕੁਦਰਤੋਂ ਉਪਜੀਆਂ ਸਰੀਰਕ ਪੀੜਾਂ ਮਿਲ ਜਾਂਦੀਆਂ ਹਨ, ਅਤੇ ਲਾਲ ਅਤਿਅੰਤ ਦੁਖੀ ਹੋ ਸ਼ੁਦਾਈ ਜਿਹਾ ਹੋ ਜਾਂਦਾ ਹੈ। ਪਰੰਤੂ ਇਹ ਪੀੜਾ ਲਾਲ ਦੇ ਮੰਨ ਤੋਂ ਪੜ੍ਹਦਾ ਉਠਾਉਂਦੀਆਂ ਹਨ, ਤੇ ਉਸ ਨੂੰ ਅਨੁਭਵ ਕਰਾਉਂਦੀਆਂ ਹਨ ਕਿ ਮਨੁੱਖ ਅਸਲ ਵਿਚ ਕੀ ਹੈ, ਇਸ ਨੂੰ ਗ਼ਰੀਬਾਂ ਦੇ ਦੁੱਖਾਂ ਦਾ ਧਿਆਨ ਆਉਂਦਾ ਹੈ। ਹਕੂਮਤ ਦੀ ਅਸਲੀਅਤ ਅਨੁਭਵ ਹੁੰਦੀ ਹੈ, ਅਤੇ ਅਖ਼ੀਰ ਵਿਚ ਜਗਤ ਇੱਕ ਝੂਠ ਅਖਾੜਾ ਦਿਸਦਾ ਹੈ ਅਤੇ ਉਹ ਇਸ ਅਖਾੜੇ ਵਿਚੋਂ ਨਿਕਲ ਪਾਸੇ ਬੈਠਣ ਦੀ

੧੪.