ਪੰਨਾ:ਕਲਾ ਮੰਦਰ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿ ਟ੍ਰੈਜਿਡੀ ਦਾ ਅੰਤ ਸਾਨੂੰ ਕਿਸੇ ਅਜੇਹੀ ਅਵਸਥਾ ਵਿਚ ਲੈ ਜਾਂਦਾ ਹੈ, ਜਿਸ ਨੂੰ ਅਸੀਂ ਪੂਰੀ ਤਰ੍ਹਾਂ ਸਮਝ ਵੀ ਨਹੀਂ ਸਕਦੇ ਇਉਂ ਪਰਤੀਤ ਹੁੰਦਾ ਹੈ ਕਿ ਕੋਈ ਗੈਬੀ ਰਮਜ਼ ਆਪਣਾ ਕੰਮ ਕਰ ਗਈ ਹੈ। ਅਸੀਂ ਆਪਣੀਆਂ ਅੱਖਾਂ ਸਾਹਮਣੇ ਨਾਇਕ ਨੂੰ ਮਰਦਿਆਂ ਡਿੱਠਾ ਹੈ ਪਰ ਦਿਲ ਵਿਸਵਾਸ ਨਹੀਂ ਖਾਂਦਾ ਕਿ ਸਚ ਮੁੱਚ ਹੀ ਇਉਂ ਹੋਇਆ ਹੈ, ਇਹੋ ਜਾਪਦਾ ਹੈ ਕਿ ਕੋਈ ਰੱਬੀ ਕੌਂਤਕ ਸੀ, ਜਿਸਦਾ ਅਸੀਂ ਭੇਦ ਨਹੀਂ ਲੈ ਸਕੇ ਤੇ ਹੋਰ ਰੱਬੀ ਕ੍ਰਿਸ਼ਮਿਆਂ ਦੀ ਤਰ੍ਹਾਂ ਇਹ ਵੀ ਕ੍ਰਿਸ਼ਮਾ ਸੀ, ਜਿਸ ਲਈ ਵਾਹ-ਵਾਹ ਕਹਿਣਾ ਹੀ ਉਚਿੱਤ ਹੈ, ਅਰ ਬਸ।
ਜਿਸ ਨਾਟਕ ਦਾ ਉਲੱਥਾ ਅਜ ਲਾਲ ਬਾਦਸ਼ਾਹ ਦੇ ਨਾਉਂ ਹੇਠਾਂ ਪਾਠਕਾਂ ਦੀ ਦ੍ਰਿਸ਼ਟੀ ਗੋਚਰ ਕੀਤਾ ਜਾਂਦਾ ਹੈ, ਇਹ ਪਹਿਲੇ ਪਹਿਲ ੧੬੦੭ ਈ: ਵਿਚ ਅੰਗਰੇਜ਼ੀ ਬੋਲੀ ਦੇ ਉਘੇ ਨਾਟਕ ਲਿਖਾਰੀ ਵਿਲੀਅਮ ਸ਼ੈਕਸਪੀਅਰ ਦੀ ਕਲਮੋਂ ਲਿਖਿਆ ਗਿਆ, ਉਥੇ ਇਸਦਾ ਨਾਉਂ ਕਿੰਗ ਲੀਅਰ ਹੈ। ਇਹ ਨਾਟਕ ਸ਼ੈਕਸਪੀਅਰ ਦੇ ਮਸ਼ਾਹੂਰ ਨਾਟਕਾਂ ਵਿਚੋਂ ਇਕ ਹੈ, ਬਲਕੇ ਕਾਵਿ ਤਰੰਗ ਦੀ ਦੌੜ ਜੋ ਇਸ ਨਾਟਕ ਵਿਚ ਹੈ ਸ਼ਾਇਦ ਹੋਰ ਕਿਤੇ ਬੀ ਨਹੀਂ। ਸ਼ੈਕਸਪੀਅਰ ਨੇ ਆਪਣੀ ਆਯੂ ਦੇ ਇਨ੍ਹਾਂ ਛੀ ਸਤ ਸਾਲਾਂ ਵਿਚ ਅਥਵਾ ੧੬੦੩ ਤੋਂ ਲੈਕੇ ੧੬੦੯ ਤਕ ਚਾਰ ਨਾਟਕ ਲਿਖੇ ਹਨ: ਹੈਮਲਿਟ, ਉਥੈਲੋ ਕਿੰਗ ਲੀਅਰ,

੧੮.