ਪੰਨਾ:ਕਲਾ ਮੰਦਰ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਤੇ ਮੈਕਬਥ; ਇਹ ਚਾਰੇ ਹੀ ਉਚੇ ਦਰਜੇ ਦੀਆਂ ਟ੍ਰੈਜਿਡੀਆਂ ਹਨ,ਇਨ੍ਹਾਂ ਦੇ ਨਾਲ ਦੀ ਟ੍ਰੈਜਿਡੀ ਨਾਟਕੀ ਦੁਨੀਆਂ ਵਿਚ ਸ਼ਾਇਦ ਹੀ ਕਿਧਰੇ ਮਿਲ ਸਕੇਗੀ। ਸ਼ੈਕਸਪੀਅਰ ਨੇ ਇਨ੍ਹਾਂ ਦੇ ਲਿਖਣ ਵਿਚ ਜਿਥੇ- ਆਪਣੇ ਨਾਟਕੀ ਹੁਨਰ ਨੂੰ ਕਮਾਲ ਤੇ ਪੁਚਾ ਦਿਖਾਇਆ ਹੈ, ਉਥੇ ਇਨ੍ਹਾਂ ਦੇ ਨਾਇਕ ਤੇ ਨਾਇਕਾਂ ਚੁਨਣ ਵਿਚ ਵੀ ਬੜੀ ਅਕਲ ਤੋਂ ਕੰਮ ਲਿਆ ਹੈ। ਇਨ੍ਹਾਂ ਦੇ ਨਾਇਕ ਤੇ ਨਾਇਕਾਂ ਹਮੇਸ਼ਾਂ ਚੰਗੇ ਘਰਾਣੇ ਘਰਾਂ ਵਿਚੋਂ ਤੇ ਉਚੀ ਜ਼ਿੰਦਗ਼ੀ ਵਾਲੇ ਲਏ ਗਏ ਹਨ। ਹੈਮਲਿਟ ਸ਼ਾਹਜਾਦਾ ਹੈ। ਉਥੈਲੋ ਤੇ ਮੈਕਬਥ ਬੜੇ ਜਰਨੈਲ ਹਨ ਤੇ ਕਿੰਗ ਲੀਅਰ ਬਾਦਸ਼ਾਹ ਹੈ। ਇਹੋ ਜਹੇ ਨਾਇਕ ਚੁਨਣ ਵਿਚ ਵਡੀ ਖੂਬੀ ਇਹ ਹੈ ਕਿ ਅਜਿਹੇ ਆਦਮੀਆਂ ਨੂੰ ਵਾਪਰੇ ਦੁੱਖ ਵਧੇਰੇ ਤਰਸ ਯੋਗ ਹਾਲਤ ਪੈਦਾ ਕਰ ਦੇਂਦੇ ਹਨ। ਇਕ ਬਾਦਸ਼ਾਹ ਦੀ ਮੌਤ ਦਾ ਅਸਰ ਉਸਦੇ ਸਾਰੇ ਰਾਜ ਭਾਗ ਅਤੇ ਰਿਆਇਆ ਤੇ ਹੁੰਦਾ ਹੈ ਪਰੰਤੂ ਇਕ ਮਾਮੂਲੀ ਆਦਮੀ ਦਾ ਮਰ ਜਾਣਾ ਜ਼ਿਆਦਾ ਤੋਂ ਜ਼ਿਆਦਾ ਉਸ ਦੇ ਸਨਬੰਧੀਆਂ ਵਿਚ ਹੀ ਮੰਨਿਆ ਜਾਂਦਾ ਹੈ।
ਇਸ ਨਾਟਕ ਵਿਚ ਸ਼ੈਕਸਪੀਅਰ ਨੇ ਹੋਰ ਵੀ ਕਮਾਲ ਵਿਖਾਇਆ ਹੈ। ਇਥੇ ਦੋ ਬਿਲਕੁਲ ਅਡੋ ਅਡਰੀਆਂ ਕਹਾਣੀਆਂ ਨੂੰ ਐਸੇ ਤਰੀਕੇ ਨਾਲ ਗੁੰਦਿਆ ਹੈ ਕਿ ਦੋਹਾਂ ਨੂੰ ਇਕ ਕਰ ਵਿਖਾਇਆ ਹੈ ਦੋਹਾਂ ਵਿਚ ਉਲਾਦ ਦੀ ਨਾਸ਼ੁਕਰੀ ਦਾ ਨਿਰਨਾ ਹੈ, ਬੁੱਢੇ ਪਿਓ ਜਿਨ੍ਹਾਂ ਪੁੱਤਰਾਂ ਧੀਆਂ ਨਾਲ ਨੇਕੀ ਕਰਦੇ ਹਨ, ਉਨ੍ਹਾਂ ਦੇ ਹਥੋਂ

੧੯.