ਪੰਨਾ:ਕਲਾ ਮੰਦਰ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਤਿ ਦੁੱਖ ਪਾਉਂਦੇ ਹਨ ਤੇ ਜਿਨ੍ਹਾਂ ਨੂੰ ਓਹ ਦੁਪਰਿਆਰਦੇ ਹਨ,ਓਹ ਹੀ ਇਨ੍ਹਾਂ ਦੀ ਸੇਵਾ ਲਗਦੇ ਤੇ ਇਨ੍ਹਾਂ ਦਾ ਸਹਾਰਾ ਬਣਾਂਦੇ ਹਨ। ਹੀਰਾ ਜੀ ਦਾ ਸ੍ਵਾਂਗ ਆਪਾ ਮਾਰ ਕੇ ਸੇਵਾ ਕਰਨ ਦੀ ਅਦਤੀ ਮਿਸਾਲ ਹੈ। ਇਸਤੋਂ ਵੀ ਵਧਕੇ ਕਮਾਲ ਲਹਿਰੀ ਦੇ ਸ੍ਵਾਂਗ ਵਿਚ ਦਿਖਾਇਆ ਹੈ। ਇਕ ਲਹਿਰੀ ਦੇ ਸ੍ਵਾਂਗ ਨੇ ਨਾਟਕ ਦੀ ਸ਼ਾਨ ਨੂੰ ਦੋਹਰਾ ਕਰ ਦਿਤਾ ਹੈ। ਇਹ ਨਾਟਕ ਵਿਚ ਦੋ ਕੰਮ ਕਰਦਾ ਹੈ। ਇਕ ਤੇ ਟ੍ਰੈਜਿਡੀ ਦੇ ਅਸਲੀ ਕਾਰਨ ਨੂੰ ਦ੍ਰਿਸ਼ਕਾਂ ਦੀ ਨਜ਼ਰੋਂ ਓਹਲੇ ਨਹੀਂ ਹੋਣ ਦੇਂਦਾ ਤੇ ਦੂਜੇ ਅਤਿ ਦੁਖ ਦੀ ਹਾਲਤ ਵਿਚ ਇਸਦੇ ਮੌਜੀ ਚੁਟਕਲੇ ਦਿਲ ਨੂੰ ਢਹਿੰਦੀਆਂ ਕਲਾਂ ਵਿਚ ਨਹੀਂ ਜਾਣ ਦੇਂਦੇ।
ਸ਼ੈਕਸਪੀਅਰ ਨੇ ਕਾਵਿ——ਰੰਗ ਨੂੰ ਤੀਜੇ ਨਾਟ ਵਿਚ ਕਮਾਲ ਤੇ ਪੁਚਾ ਦਿਤਾ ਹੈ। ਉਲਥਾ ਕਰਣ ਵਿਚ ਹਰ ਤਰ੍ਹਾਂ ਨਾਲ ਕੋਸ਼ਸ਼ ਕੀਤੀ ਗਈ ਹੈ ਕਿ ਲਾਲ ਦੇ ਤਰੰਗਾਂ ਨੂੰ ਹੂ-ਬਹੂ ਸ਼ਕਲ ਵਿਚ ਪਾਠਕਾਂ ਦੇ ਸਾਮ੍ਹਣੇ ਰਖਿਆ ਜਾਵੇ, ਪਰ ਜੋ ਰਸ ਇਸਦੇ ਪੂਰੇ ਪੂਰੇ ਸ੍ਵਾਂਗ ਵਿਚ ਹੋ ਸਕਦਾ ਹੈ, ਉਹ ਪੜ੍ਹਣ ਵਿਚ ਨਹੀਂ। ਪਾਠਕਾਂ ਨੂੰ ਤੁਫ਼ਾਨ ਦਾ ਪੂਰਾ ਨਕਸ਼ਾ ਆਪਣੇ ਕਿਆਸੋਂ ਹੀ ਖਿੱਚਣਾ ਪੈਂਦਾ ਹੈ। ਬਦਲਾਂ ਦਾ ਗੱਜਣਾ, ਬਿਜਲੀ ਦਾ ਲਿਸ਼ਕਣਾ, ਮੀਂਹ ਦਾ ਮੋਹਲੇ-ਧਾਰ ਵੱਸਣਾ ਤੇ ਸਿਆਲ ਦੀ ਠੰਢੀ ਹਵਾ ਦਾ ਸ਼ਾਂ ਸ਼ਾਂ ਵੱਗਣਾ ਬੜਾ ਹੀ ਹਿਰਦੇ ਵੇਧਨ ਨਜ਼ਾਰਾ ਪੇਸ਼ ਕਰਦੇ ਹਨ, ਪਰ ਇਹ ਸਭ ਕੁਝ ਕਿਆਸ ਸ਼ਕਤੀ ਨਾਲ

੨੦.