ਪੰਨਾ:ਕਲਾ ਮੰਦਰ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੌਗੰਧਾਂ ਖਾਣਾ ਜਾਂ ਲਹਿਰੀ ਦਾ ਕਿਸੇ ਉਸ ਦੇਸ ਦੀ ਗੱਲ ਦਾ ਹਵਾਲਾ ਦੇਣਾ ਆਦਿਕ। ਕਈ ਜਗ੍ਹਾ ਇਸ ਦੇਸ ਦੇ ਪਰਚੱਲਤ ਗੀਤਾਂ ਜਾਂ ਮੁਹਾਵਰਿਆਂ ਨੂੰ ਜਗ੍ਹਾ ਦਿਤੀ ਗਈ ਹੈ। ਨੱਟਾਂ ਅਤੇ ਅਸਥਾਨਾਂ ਆਦਿਕ ਦੇ ਨਾਉਂ ਵੀ ਇਸ ਦੇਸ ਦੇ ਨਾਵਾਂ ਵਾਂਙ ਇਸੇ ਲਈ ਕਰ ਦਿਤੇ ਗਏ ਹਨ ਬਦੇਸ਼ੀ ਨਾਉਂ ਪੜ੍ਹਣ ਵਿਚ ਔਕੜ ਵੀ ਹੁੰਦੀ ਹੈ, ਤੇ ਨਾਵ ਦਾ ਭੁਲੇਖਾ ਵੀ ਲੱਗ ਜਾਂਦਾ ਹੈ ਜਿਹੜਾ ਕਿ ਦੇਸੀ ਨਾਵ ਵਿਚ ਨਹੀਂ ਹੋ ਸਕਦਾ।
ਇਸ ਕਿਸਮ ਦੇ ਨਾਟਕ ਜਿਨ੍ਹਾਂ ਨੂੰ ਟ੍ਰੈਜਿਡੀ ਦਾ ਨਾਮ ਦਿਤਾ ਜਾ ਸਕੇ, ਪੰਜਾਬੀ ਬੋਲੀ ਵਿਚ ਬਹੁਤ ਘਟ ਮਿਲਦੇ ਹਨ। ਇਸ ਨਾਟਕ ਦੇ ਲਿਖੇ ਜਾਣ ਦਾ ਭਾਵ ਪੰਜਾਬੀ ਸਾਹਿਤ ਦੇ ਇਸ ਅੰਗ ਨੂੰ ਪੰਜਾਬੀ ਪਾਠਕਾਂ ਵਿਚ ਪਰਚੱਲਤ ਕਰਣ ਦਾ ਹੈ। ਇਸੇ ਲਈ ਉਥਾਨਕਾ ਵਿਚ ਵੀ ਟੈਜਿਡੀ ਪਦ ਤੇ ਹੀ ਖੋਲ੍ਹ ਕੇ ਵਿਚਾਰ ਕੀਤੀ ਗਈ ਹੈ ਆਸ ਹੈ, ਪੰਜਾਬੀ ਦੇ ਪ੍ਰੇਮੀ ਇਸ ਤੋਂ ਯੋਗ ਲਾਭ ਉਠਾਉਂਦੇ ਹੋਏ ਲੇਖਕਾਂ ਦੇ,ਹੌਸਲੇ ਵਧਾਉਣਗੇ।
ਅਖ਼ੀਰ ਵਿਚ ਮੈਂ ਉਨ੍ਹਾਂ ਸੱਜਣਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਣੇ ਸਣੇ ਇਸ ਨੂੰ ਪੜ੍ਹ ਜਾਂ ਸੁਣਕੇ ਦਰੁਸਤੀਆਂ ਕਰਾਣ ਵਿਚ ਦਾਸ ਦੀ ਮਦਦ ਕੀਤੀ ਹੈ।

[ਦਾਸ——ਕਰਤਾ

੨੨.