ਪੰਨਾ:ਕਲਾ ਮੰਦਰ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਟ ਪਹਿਲਾ

ਝਾਕੀ ਪਹਿਲੀ
ਅਸਥਾਨ—————— ਲਾਲ ਬਾਦਸ਼ਾਹ ਦੇ ਮਹੱਲਾਂ ਵਿਚ ਇਕ ਦਰਬਾਰ ਦਾ ਕਮਰਾ
ਹੀਰਾ ਜੀ, ਰਾਮ ਸਿੰਹੁ ਤੇ ਊਦੇ ਸਿੰਹੁ ਆਉਂਦੇ ਨੇ

ਹੀਰਾ ਜੀ :——————ਮੇਰਾ ਖਿਆਲ ਸੀ ਕਿ ਲਾਲ ਗੁਲਾਬ ਰਾਇ ਨਾਲੋਂ ਕੌਰ ਜੀ ਨਾਲ ਵਧੇਰਾ ਪਿਆਰ ਕਰਦੇ ਸਨ।
ਰਾਮ ਸਿੰਹੁ :——————ਮਲੂਮ ਤਾਂ ਏਦਾਂ ਈ ਹੁੰਦਾ ਸੀ, ਪਰ ਹੁਣ ਮੁਲਕ ਦੀ ਵੰਡ ਜੋ ਉਨ੍ਹਾਂ ਕੀਤੀ ਏ, ਇਸ ਤੋਂ ਪ੍ਰਤੀਤ ਨਹੀਂ ਹੋ ਸਕਦਾ ਜੋ ਦੋਹਾਂ ਵਿਚੋਂ ਕਿਸਨੂੰ ਓਹ ਵਧੇਰਾ ਪਿਆਰਦੇ ਨੇ। ਤਿੰਨੇਂ ਹਿੱਸੇ ਈ ਇਸਤਰ੍ਹਾਂ ਤੁੱਲੇ ਹੋਏ ਨੇ ਕਿ ਚੋਣ ਕਰਣੀ ਵੀ ਔਖੀ ਹੋ ਗਈ ਏ।
ਹੀਰ ਜੀ :——————(ਊਦੇ ਸਿੰਹੁ ਵੰਨੇ ਵੇਖਕੇ) ਕਿਉਂ ਜੀ, ਏਹ ਤੁਹਾਡਾ ਲੜਕਾ ਈ ਏ?

ਰਾਮ ਸਿੰਹੁ :——————ਹਾਂ ਜੀ, ਇਸਨੂੰ ਪਾਲਿਆ ਪੋਸਿਆ ਮੈਂ ਈ ਏ। ਮੈਂ ਇਹ ਗੱਲ ਦੱਸਦਾ ਵੱਡਾ ਸ਼ਰਮਿੰਦਾ ਹੁੰਦਾ ਹਾਂ, ਪਰ ਹੁਣ ਇਹ ਇਤਨੀ ਆਮ ਹੋ ਗਈ ਏ ਕਿ ਮੇਰੀ ਸ਼ਰਮ ਵੀ ਲੱਥ ਗਈ ਏ।

੨੫.