ਪੰਨਾ:ਕਲਾ ਮੰਦਰ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਊਦੇ ਸਿਹੁ :——————ਰੱਬ ਕਰੇ ਮੈਂ ਆਪਦੇ ਚਰਣੀਂ ਬੈਠਣ ਲਾਇਕ ਹੋਵਾਂ।

ਰਾਮ ਸਿੰਹੁ :——————ਇਹ ਨੌ ਸਾਲ ਘਰੋਂ ਬਾਹਰ ਈ ਰਿਹਾ ਏ ਤੇ ਹੁਣ ਇਸ ਫਿਰ ਚਲੇ ਜਾਣਾ ਏ——ਬਾਦਸ਼ਾਹ ਸਲਾਮਤ ਆ ਰਹੇ ਨੇ।

[ਬਿਗਲ ਹੁੰਦਾ ਏ ਪਰਦੇ ਅੰਦਰ,

ਲਾਲ ਬਾਦਸ਼ਾਹ, ਕੌਰ ਜੀ, ਗੁਲਾਬ ਰਾਏ, ਗੇਂਦੀ,
ਰਾਧਾਂ ਤੇ ਕਵਲਾਂ ਅਰ ਕਈ ਨੌਕਰ ਆਉਂਦੇ ਨੇ

ਲਾਲ :——————ਰਾਮ ਸਿੰਹੁ ਜਾਓ ਅਰ ਸਿਆਮ ਪਤੀ ਤੇ ਰਘਵੰਸ ਰਾਇ ਨੂੰ ਬੁਲਾ ਲਿਆਓ।

ਰਾਮ ਸਿੰਹੁ :——————ਹੁਣੇ ਲਿਆਇਆ, ਸਰਕਾਰ।

[ਚਲਿਆ ਜਾਂਦਾ ਏ,
[ਊਦੇ ਸਿੰਹੁ ਵੀ ਤੁਰ ਜਾਂਦਾ ਏ,

ਲਾਲ :——————ਉਨ੍ਹਾਂ ਦੇ ਆਉਂਦਿਆਂ ਨੂੰ ਅਸੀਂ ਆਪਣਾ ਦਿਲੀ ਮਨਸ਼ਾ ਦਸਨੇ ਹਾਂ, ਐਧਰ ਨਕਸ਼ਾ ਸਾਨੂੰ ਦਿਓ——ਤੁਹਾਨੂੰ ਪਤਾ ਹੋਵੇ ਕਿ ਅਸੀਂ ਆਪਣੇ ਰਾਜ ਦੇ ਤਿੰਨ ਹਿਸੇ ਕਰ ਦਿਤੇ ਨੇ ਤੇ ਸਾਡਾ ਪੱਕਾ ਇਰਾਦਾ ਏ ਕਿ ਇਸ ਬੁਢੇ-ਵਾਰੇ ਰਾਜ ਕਾਜ ਦੇ ਫਿਕਰਾਂ ਨੂੰ ਸਿਰੋਂ ਲਾਹ, ਚਾਰ ਦਿਨ ਨਿਸਚਿੰਤ ਹੋ ਸੁਖ ਦੇ ਕਟੀਏ ਤੇ ਇਸ ਰਾਜ ਦੇ ਭਾਰ ਨੂੰ ਨਵੇਂ ਜਵਾਨਾਂ ਦੇ ਮੋਢੇ ਧਰੀਏ। ਪੁਤਰ ਗੁਲਾਬ ਰਾਇ ਅਤੇ ਪਿਆਰੇ ਕੌਰ ਜੀ, ਸਾਡੀ ਮਰਜ਼ੀ ਐਸ ਘੜੀ ਆਪਣੇ ਰਾਜ ਸੰਬੰਧੀ ਵਸੀਅਤ

੨੭.