ਪੰਨਾ:ਕਲਾ ਮੰਦਰ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਪਿਆਰ ਦਾ ਮੁਲ ਕਉਣ ਪਾ ਸਕਦਾ ਏ? ਮੇਰੇ——ਪਿਆਰ ਜੇਹਾ ਨ ਕਦੀ ਕਿਸੇ ਕੀਤਾ ਤੇ ਨ ਕਰ ਸਕਦਾ ਈ ਏ। ਇਹ ਕਿਸੇ ਗਿਣਤੀ ਜਾਂ ਤੋਲ ਵਿਚ ਆਉਣ ਦਾ ਤਾਂ ਨ ਹੋਇਆ, ਮੈਂ ਕਿੱਦਾਂ ਕਵ੍ਹਾਂ ਕਿ ਇਤਨਾ ਏਂ?
ਕਵਲਾਂ :——————(ਆਪਣੇ ਆਪ ਨਾਲ) ਹਾ ਕਵਲਾਂ! ਤੂੰ ਦਸ ਤੇਰੀ ਜਗਾ? ਪਰ ਨਹੀਂ, ਪਿਆਰ ਤੇ ਚੁਪ!
ਲਾਲ :——————ਠੀਕ ਏ ਗੇਂਦਾਂ, ਪਿਆਰ ਅਜੇਹਾ ਈ ਚਾਹੀਦਾ ਏ, ਮੈਂ ਤੈਨੂੰ ਤੇ ਤੇਰੀ ਉਲਾਦ ਨੂੰ ਸਦਾ ਲਈ ਇਸ ਹਦ ਤੋਂ ਲੈਕੇ ਇਥੇ ਤਕ ਦੀ ਸਾਰੀ ਬਾਦਸ਼ਾਹੀ ਦਾ ਮਾਲਕ ਥਾਪਨਾ ਆਂ। ਇਸ ਹੱਦ ਅੰਦਰ ਸਾਰੇ ਪਹਾੜ, ਦਰਿਆ, ਮੈਦਾਨ ਤੇ ਜੰਗਲ ਅਜ ਤੋਂ ਤੇਰੀ ਜਗੀਰ ਏ; ਖਾਹ ਅਰ ਮੌਜ ਲੈ। ਰਾਧਾਂ, ਹੁਣ ਤੂੰ ਬੋਲ, ਤੇਰਾ ਕੀ ਖਿਆਲ ਏ?

ਰਾਧਾਂ :——————ਮਹਾਰਾਜ, ਮੇਰੀ ਵੱਡੀ ਭੈਣ ਅਰ ਮੈਂ ਇਕੋ ਈ ਮਿਟੀ ਦੀਆਂ ਘੜੀਆਂ ਹਾਂ। ਸਚ ਪੁਛੋ ਤਾਂ ਉਸ ਨੇ ਮੇਰੇ ਪਿਆਰ ਦਾ ਈ ਹਾਲ ਦਸਿਆ ਏ, ਸਗੋਂ ਓਹ ਪੂਰੀ ਤਰ੍ਹਾਂ ਦਸ ਨਹੀਂ ਸੱਕੀ, ਮੈਨੂੰ ਤਾਂ ਤੁਹਾਡੇ ਪਿਆਰ ਬਿਨਾ ਸਭ ਚਾਉ ਮਲ੍ਹਾਰ ਹਰਾਮ ਦੀਹਦੇ ਨੇ। ਜੇ ਕੋਈ ਖੁਸ਼ੀ ਮੇਰੇ ਲਈ ਹੈ ਤਾਂ ਤੁਸਾਂ ਦੇ ਪਿਆਰ ਵਿਚ, ਨਹੀਂ, ਮੇਰੇ ਲਈ ਜੱਗ ਹਨੇਰਾ ਏ।

੨੯.